ਲੁਧਿਆਣਾ ‘ਚ ਭਿਆਨਕ ਹਾਦਸਾ : ਆਟੋ ਨੂੰ ਬਚਾਉਂਦਿਆਂ ਕਾਰ ਪੁਲ ਤੋਂ ਡਿੱਗੀ, 2 ਜਣੇ ਸੀਰੀਅਸ

0
814

ਲੁਧਿਆਣਾ| ਲੁਧਿਆਣਾ ਤੋਂ ਇਕ ਬਹੁਤ ਹੀ ਦਿਲ ਕੰਬਾਊ ਖਬਰ ਸਾਹਮਣੇ ਆ ਰਹੀ ਹੈ। ਇਥੇ ਇਕ ਨੌਜਵਾਨ ਆਪਣੀ ਮੰਗੇਤਰ ਨੂੰ ਏਅਰਪੋਰਟ ਤੋਂ ਲੈ ਕੇ ਆ ਰਿਹਾ ਸੀ ਕਿ ਉਸਦੀ ਕਾਰ ਆਟੋ ਨੂੰ ਬਚਾਉਂਦਿਆਂ ਪੁਲ ਤੋਂ ਡਿੱਗ ਕੇ ਹਾਦਸਾਗ੍ਰਸਤ ਹੋ ਗਈ।

यमुना एक्सप्रेसवे पर हादसा:सड़क किनारे खड़ी वोल्वो बस में मारी टक्कर, हादसे  में एक की मौत; कई यात्री घायल - Accident On Yamuna Expressway In Mathura  Speeding Bus ...

ਜਾਣਕਾਰੀ ਅਨੁਸਾਰ ਪ੍ਰਿੰਸ ਨਾਂ ਦਾ ਨੌਜਵਾਨ ਦਿੱਲੀ ਏਅਰਪੋਰਟ ਤੋਂ ਆਪਣੀ ਮੰਗੇਤਰ ਨੂੰ ਲੈ ਕਿ ਆ ਰਿਹਾ ਸੀ। ਪ੍ਰਿੰਸ ਤੇ ਉਸਦੀ ਮੰਗੇਤਰ ਨੂੰ ਬਹੁਤ ਹੀ ਗੰਭੀਰ ਹਾਲਤ ਵਿਚ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿਥੇ ਦੋਵਾਂ ਦੀ ਹਾਲਤ ਕਾਫੀ ਸੀਰੀਅਸ ਹੈ। ਗੱਡੀ ਵਿਚ ਤਿੰਨ ਜਣੇ ਸਵਾਰ ਸਨ। ਇਹ ਦਿੱਲੀ ਏਅਰਪੋਰਟ ਤੋਂ ਆ ਰਹੇ ਸੀ ਤੇ ਇਨ੍ਹਾਂ ਨੇ ਦਸੂਹੇ ਜਾਣਾ ਸੀ ਪਰ ਲੁਧਿਆਣਾ ਲਾਗੇ ਇਨ੍ਹਾਂ ਨਾਲ ਹਾਦਸਾ ਹੋ ਗਿਆ।