ਕਾਰ ਨੂੰ ਸਾਈਡ ਦਿੰਦੇ ਵਾਪਰਿਆ ਭਿਆਨਕ ਹਾਦਸਾ, ਖੱਡ ‘ਚ ਡਿੱਗੀ ਗੱਡੀ, ਨੌਜਵਾਨ ਦੀ ਮੌਤ

0
520

ਹਿਮਾਚਲ | ਰਾਜਧਾਨੀ ਸ਼ਿਮਲਾ ਦੇ ਰਾਮਪੁਰ ‘ਚ ਮਾਰੂਤੀ ਕਾਰ ਖੱਡ ‘ਚ ਡਿੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਸਮਰਕੋਟ ਸ਼ਲਾਵਤ ਰੋਡ ‘ਤੇ ਵਾਪਰਿਆ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਡੀਐਸਪੀ ਰੋਹੜੂ ਚਮਨ ਲਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਨੀਲ ਕੁਮਾਰ ਵਾਸੀ ਦੁੰਗਸਾ ਵਜੋਂ ਹੋਈ ਹੈ।

ਹਾਦਸਾ ਐਤਵਾਰ ਸ਼ਾਮ ਕਰੀਬ 7 ਵਜੇ ਵਾਪਰਿਆ। ਮ੍ਰਿਤਕ ਆਪਣੇ ਭਰਾਵਾਂ ਨਾਲ ਚੌਨਾਲਾ ਜਾ ਰਿਹਾ ਸੀ। ਪ੍ਰਤਾਪ ਨੇ ਕਿਹਾ ਕਿ ਸ਼ਾਮ ਨੂੰ ਉਹ ਆਪਣੇ ਚਚੇਰੇ ਭਰਾਵਾਂ ਸੁਨੀਲ, ਕ੍ਰਿਸ਼ਨਾ ਅਤੇ ਰਿਤਿਕ ਨਾਲ ਚੌਨਾਲਾ ਜਾ ਰਹੇ ਸਨ। ਸੁਨੀਲ ਨੇ ਸਮਰਕੋਟ ਸਲਾਵਤ ਰੋਡ ‘ਤੇ ਕਾਰ ਰੋਕੀ। ਇਸੇ ਦੌਰਾਨ ਸੜਕ ‘ਤੇ ਇਕ ਹੋਰ ਕਾਰ ਆ ਗਈ ਅਤੇ ਸੁਨੀਲ ਨੇ ਕਾਰ ਨੂੰ ਲੰਘਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਹ ਕਾਰ ‘ਤੇ ਕੰਤਰੋਲ ਗੁਆ ਬੈਠਾ। ਪ੍ਰਤਾਪ ਨੇ ਦੱਸਿਆ ਕਿ ਕਾਰ ਖੱਡ ‘ਚ ਡਿੱਗ ਗਈ, ਜਿਸ ਕਾਰਨ ਸੁਨੀਲ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੋਹੜੂ ਭੇਜ ਦਿੱਤਾ ਹੈ।