ਤਰਨਤਾਰਨ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜ਼ਿਲ੍ਹੇ ਅਧੀਨ ਆਉਂਦੇ ਪਿੰਡ ਛਾਪੜੀ ਸਾਹਿਬ ਨਜ਼ਦੀਕ ਨਹਿਰ ਵਿਚੋਂ ਇਕ ਔਰਤ ਦੀ ਲਾਸ਼ ਮਿਲੀ ਹੈ। ਮਹਿਲਾ ਦੀ ਸ਼ਨਾਖ਼ਤ ਗੁਰਮੀਤ ਕੌਰ (55) ਪਤਨੀ ਲਖਵਿੰਦਰ ਸਿੰਘ ਵਾਸੀ ਪਿੰਡ ਵੇਈਂਪੂਈਂ ਵਜੋਂ ਹੋਈ ਹੈ। ਛਾਪੜੀ ਸਾਹਿਬ ਦੇ ਸਰਪੰਚ ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਿਸੇ ਨੇ ਜਾਣਕਾਰੀ ਦਿੱਤੀ ਸੀ ਕਿ ਪਿੰਡ ਨਜ਼ਦੀਕ ਨਹਿਰ ਵਿਚ ਇਕ ਅਣਪਛਾਤੀ ਲਾਸ਼ ਫਸੀ ਹੋਈ ਹੈ।
ਉਨ੍ਹਾਂ ਨੇ ਤੁਰੰਤ ਲਾਸ਼ ਵੇਖਣ ਤੋਂ ਬਾਅਦ ਪੁਲਿਸ ਚੌਕੀ ਫਤਿਆਬਾਦ ਵਿਖੇ ਫੋਨ ਕਰਕੇ ਇਤਲਾਹ ਦਿਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਗੁਰਮੀਤ ਕੌਰ ਬੀਤੇ ਦਿਨੀਂ ਆਪਣੇ ਪਿੰਡ ਤੋਂ ਫਤਿਆਬਾਦ ਦਵਾਈ ਲੈਣ ਆਈ ਸੀ ਅਤੇ ਉਸ ਦਿਨ ਤੋਂ ਲਾਪਤਾ ਸੀ। ਅੱਜ ਪਿੰਡ ਛਾਪੜੀ ਸਾਹਿਬ ਨਜ਼ਦੀਕ ਨਹਿਰ ਵਿਚੋਂ ਉਸ ਦੀ ਲਾਸ਼ ਬਰਾਮਦ ਹੋਈ ਹੈ।