ਤਰਨਤਾਰਨ : ਖੇਤਾਂ ‘ਚੋਂ ਮਿਲੇ ਪਾਕਿਸਤਾਨ ਵੱਲੋਂ ਆਏ ਸ਼ੱਕੀ ਗੁਬਾਰੇ, ਪੁਲਸ ਪ੍ਰਸ਼ਾਸਨ ਚੌਕਸ

0
2786

ਤਰਨਤਾਰਨ (ਬਲਜੀਤ ਸਿੰਘ) | ਪਿੰਡ ਬਲੇਰ ਵਿਖੇ 60 ਦੇ ਕਰੀਬ ਪਾਕਿਸਤਾਨੀ ਗੁਬਾਰੇ ਮਿਲੇ ਹਨ । ਮੌਕੇ ’ਤੇ ਪੁੱਜੇ ਉਪ ਪੁਲਸ ਕਪਤਾਨ ਡੀਐੱਸਪੀ ਲਖਬੀਰ ਸਿੰਘ ਤੇ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਗੁਬਾਰੇ ਨੰਬਰਦਾਰ ਕਰਤਾਰ ਸਿੰਘ ਦੇ ਖੇਤਾਂ ‘ਚੋਂ ਮਿਲੇ, ਜਿਨ੍ਹਾਂ ਬਾਰੇ ਪਤਾ ਲੱਗਣ ’ਤੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਇਨ੍ਹਾਂ ਦੀ ਜਾਂਚ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰੇ ਇਹ ਗੁਬਾਰੇ ਪਾਕਿਸਤਾਨ ਤੋਂ ਆਏ ਲੱਗਦੇ ਹਨ, ਜਿਨ੍ਹਾਂ ਉੱਪਰ ’14 ਅਗਸਤ ਮੁਬਾਰਕ’ ਅਤੇ ‘ਦਿਲ-ਦਿਲ ਪਾਕਿਸਤਾਨ’ ਲਿਖਿਆ ਹੋਇਆ ਹੈ ਪਰ ਫਿਰ ਵੀ ਇਨ੍ਹਾਂ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਗੁਬਾਰੇ ਪਾਕਿਸਤਾਨ ਜਾਂ ਭਾਰਤ ਵਾਲੇ ਪਾਸਿਓਂ ਕਿਸ ਦਿਸ਼ਾ ਤੋਂ ਆਏ ਹਨ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਅਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸੂਬੇ ਭਰ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਕਰਕੇ ਪੁਲਿਸ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)