ਤਰਨਤਾਰਨ : ਚਲਦੀ ਕਾਰ ‘ਚ ਗੋਲ਼ੀ ਮਾਰ ਕੇ ਕਾਰ ਚਾਲਕ ਦਾ ਮਰਡਰ

0
2491

ਤਰਨਤਾਰਨ। ਕਸਬਾ ਖੇਮਕਰਨ ਨੇੜੇ ਕਾਰ ਚਾਲਕ ਵਿਅਕਤੀ ਦੀ ਚਲਦੀ ਕਾਰ ‘ਚ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਨੂੰ ਅੰਜਾਮ ਦੇ ਕੇ ਕਾਤਲ ਮੌਕੇ ਤੋਂ ਫ਼ਰਾਰ ਹੋ ਗਏ। ਮ੍ਰਿਤਕ ਦੀ ਪਛਾਣ ਸ਼ੇਰਾ ਮਸੀਹ ਪੁੱਤਰ ਨਾਜਰ ਮਸੀਹ ਵਾਸੀ ਖੇਮਕਰਨ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਮ੍ਰਿਤਕ ਕਾਰ ਡਰਾਈਵਰ ਨੂੰ ਕੁਝ ਲੋਕ ਥੋੜ੍ਹਾ ਸਮਾਂ ਪਹਿਲਾਂ ਹੀ ਗੱਡੀ ਕਿਰਾਏ ‘ਤੇ ਕਰ ਕੇ ਨਾਲ ਲੈ ਗਏ ਸਨ ਤੇ ਕਸਬਾ ਖੇਮਕਰਨ ਤੋਂ 6 ਕਿਲੋਮੀਟਰ ਦੂਰ ਟਾਹਲੀ ਮੋੜ ਨੇੜੇ ਉਸ ਨੂੰ ਗੋਲ਼ੀ ਮਾਰ ਦਿੱਤੀ ਗਈ।

108 ਐਂਬੂਲੈਂਸ ਵਿਚ ਪਾ ਕੇ ਉਕਤ ਵਿਅਕਤੀ ਨੂੰ ਸਰਕਾਰੀ ਹਸਪਤਾਲ ਖੇਮਕਰਨ ਵਿਖੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਰਸਤੇ ਵਿਚ ਹੀ ਸ਼ੇਰ ਮਸੀਹ ਦੀ ਮੌਤ ਹੋ ਗਈ।

ਜਾਣਕਾਰੀ ਮਿਲਦੇ ਹੀ ਡੀਐੱਸਪੀ ਭਿੱਖੀਵਿੰਡ ਤਰਸੇਮ ਮਸੀਹ ਤੇ ਐੱਸਐੱਚਓ ਖੇਮਕਰਨ ਕਵਲਜੀਤ ਰਾਏ ਪਹੁੰਚੇ, ਜਿਨ੍ਹਾਂ ਨੇ ਲਾਸ਼ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

(Note : ਖਬਰਾਂ ਦੇ ਅਪਡੇਟਸ ਆਪਣੇ Whatsapp ‘ਤੇ ਮੰਗਵਾਉਣ ਲਈ ਲਿੰਕ ‘ਤੇ ਕਲਿੱਕ ਕਰਕੇ ਪੰਜਾਬੀ ਬੁਲੇਟਿਨ ਦੇ ਗਰੁੱਪ ਨਾਲ ਜੁੜੋ  ਖਬਰਾਂ ਦੇ ਲੇਟੇਸਟ ਵੀਡੀਓ ਵੇਖਣ ਲਈ ਸਾਡੇ Facebook ਪੇਜ ਨਾਲ ਵੀ ਜੁੜੋ )