ਤਰਨਤਾਰਨ : ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰਕੇ ਨਸ਼ਾ ਤਸਕਰ ਛਡਾਇਆ, 3 ਮੁਲਾਜ਼ਮਾਂ ਦੇ ਗੰਭੀਰ ਸੱਟਾਂ

0
1078

ਤਰਨਤਾਰਨ (ਬਲਜੀਤ ਸਿੰਘ) | ਨਸ਼ਾ ਤਸਕਰ ਗ੍ਰਿਫਤਾਰ ਕਰਕੇ ਲਿਜਾ ਰਹੀ ਪੁਲਿਸ ਉੱਤੇ ਲੋਕਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਾਜ਼ਮਾਂ ਉੱਤੇ ਹਮਲਾ ਕਰਕੇ ਤਿੰਨ ਨੂੰ ਸੱਟਾਂ ਮਾਰੀਆਂ ਗਈਆਂ ਅਤੇ ਨਸ਼ਾ ਤਸਕਰ ਨੂੰ ਲੋਕ ਪੁਲਿਸ ਤੋਂ ਛੁਡਾ ਕੇ ਲੈ ਗਏ।

ਤਰਨਤਾਰਨ ਦੇ ਡੀਐੱਸਪੀ ਸੁੱਚਾ ਸਿੰਘ ਬਲ ਨੇ ਦੱਸਿਆ ਕਿ ਨਾਰਕੋਟਿਕਸ ਵਿਭਾਗ ਦੇ ਏਐਸਆਈ ਨਰਿੰਦਰ ਪਾਲ ਸਿੰਘ ਨੁੰ ਸੂਚਨਾ ਮਿਲੀ ਸੀ ਕਿ ਸਰਕਾਰੀ ਸਕੂਲ ਕੋਲ ਕੁਝ ਵਿਅਕਤੀ ਹੈਰੋਇਨ ਵੇਚਦੇ ਹਨ। ਪੁਲਿਸ ਨੇ ਪਿੰਡ ਖੈਰਦੀਨ ਵਿੱਚ ਫਰਜੀ ਗ੍ਰਾਹਕ ਭੇਜੇ ਤਾਂ ਸੋਨੀ ਪਹਿਲਵਾਨ ਨਾਂ ਦੇ ਵਿਅਕਤੀ ਨੇ 50 ਗ੍ਰਾਮ ਹੈਰੋਇਨ ਦਿੱਤੀ। ਪੁਲਿਸ ਨੇ ਅਰੋਪੀ ਨੂੰ ਰੰਗੇ ਹੱਥੀ ਫੜ੍ਹ ਲਿਆ।

ਪੁਲਿਸ ਟੀਮ ਸੋਨੀ ਪਹਿਲਵਾਨ ਨੂੰ ਕਾਬੂ ਕਰਕੇ ਪਿੰਡ ਤੋਂ ਲੈ ਕੇ ਜਾ ਰਹੀ ਸੀ ਕਿ ਕੁਝ ਵਿਅਕਤੀਆ ਨੇ ਪੁਲੀਸ ਟੀਮ ‘ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ 3 ਪੁਲਿਸ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਲੋਕ ਤਸਕਰ ਨੂੰ ਪੁਲਿਸ ਤੋਂ ਛੁਡਾ ਕੇ ਭੱਜ ਗਏ।

ਥਾਣਾ ਝਬਾਲ ਵਿੱਚ ਪੁਲਿਸ ਨੇ 16 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)