ਤਰਨਤਾਰਨ : ਮਾਮੂਲੀ ਤਕਰਾਰ ਪਿੱਛੋਂ ਵਿਅਕਤੀ ਦਾ ਗੋਲੀਆਂ ਮਾਰ ਕੇ ਮ.ਰਡਰ, ਦਹਿਸ਼ਤ ਦਾ ਬਣਿਆ ਮਾਹੌਲ

0
993

ਤਰਨਤਾਰਨ, 23 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਤਰਨਤਾਰਨ ਦੇ ਪਿੰਡ ਖਵਾਸਪੁਰ ਵਿਖੇ ਚੱਲੀਆਂ ਗੋਲੀਆਂ। ਇਸ ਦੌਰਾਨ 1 ਵਿਅਕਤੀ ਦੀ ਮੌਤ ਹੋ ਗਈ ਤੇ ਬਚਾਉਣ ਗਏ ਵਿਅਕਤੀਆਂ ਉਤੇ ਵੀ ਗੋਲੀਆਂ ਚਲਾਈਆਂ ਗਈਆਂ। 3 ਦੇ ਕਰੀਬ ਗੰਭੀਰ ਜ਼ਖਮੀ ਹਨ।

ਜਾਣਕਾਰੀ ਅਨੁਸਾਰ ਦੇਰ ਰਾਤ 2 ਧਿਰਾਂ ਵਿਚ ਮਾਮੂਲੀ ਤਕਰਾਰ ਕਿਸੇ ਗੱਲ ਨੂੰ ਲੈ ਕੇ ਹੋਈ ਸੀ। ਅੱਜ ਦੂਜੀ ਧਿਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਮੌਕੇ ਉਤੇ ਪੁੱਜੇ ਐੱਸਐਚਓ ਨੇ ਕਿਹਾ ਕਿ ਬਲਵਿੰਦਰ ਸਿੰਘ ਕਾਲੇ ਦੀ ਮੌਤ ਹੋ ਚੁੱਕੀ ਹੈ। ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ