ਪਿਛਲੇ ਦਿਨੀਂ ਦੁਨੀਆਂ ਨੂੰ ਅਲਵਿਦਾ ਕਹਿਣ ਵਾਲੇ ਤਾਰਿਕ ਅਜ਼ੀਜ਼ ਦਾ ਜਨਮ ਜਲੰਧਰ ‘ਚ ਹੋਇਆ ਸੀ

0
1850

ਨਰਿੰਦਰ ਕੁਮਾਰ | ਜਲੰਧਰ

ਪਹਿਲੇ ਟੈਲੀਵਿਜ਼ਨ ਹੋਸਟ ਤਾਰਿਕ ਅਜ਼ੀਜ਼ ਦੀ ਬੁੱਧਵਾਰ ਨੂੰ ਹਸਪਤਾਲ ਵਿਖੇ ਮੌਤ ਹੋ ਗਈ। 1947 ਦੀ ਵੰਡ ਤੋਂ ਬਾਅਦ ਪੰਜਾਬ ਤੋਂ ਪਾਕਿਸਤਾਨ ਗਏ ਸੀ। ਅਜ਼ੀਜ਼ ਦਾ ਜਨਮ ਜਲੰਧਰ ਸ਼ਹਿਰ ਵਿਚ 1936 ਨੂੰ ਹੋਇਆ ਸੀ ਤੇ ਬਾਅਦ ਵਿੱਚ ਉਹ ਪਾਕਿਸਤਾਨ ਦੇ ਸਹੀਵਾਲ ਬਸੇਰਾ ਕਰ ਗਏ। ਬੁੱਧਵਾਰ ਸਵੇਰੇ ਉਨ੍ਹਾਂ ਨੂੰ ਦਿਲ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। 84 ਸਾਲਾਂ ਅਜ਼ੀਜ਼ ਦਿਲ ਦੀ ਬਿਮਾਰੀ ਦੇ ਨਾਲ ਸ਼ੂਗਰ ਦੀ ਬੀਮਾਰੀ ਤੋਂ ਵੀ ਪੀੜਤ ਸਨ ਅਜ਼ੀਜ਼ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ “ਨਿਲਾਮ ਘਰ” ਨਾਮ ਦੇ ਟੀਵੀ ਪ੍ਰੋਗਰਾਮ ਤੋਂ ਕੀਤੀ ਸੀ ਉਹ ਇੱਕ ਕਵੀ ,ਐਕਟਰ, ਰਾਜਨੈਤਿਕ ਵੀ ਸਨ ਉਨ੍ਹਾਂ ਦੀ ਮੌਤ ਉੱਤੇ ਪਾਕਿਸਤਾਨ ਦੇ ਪੀਐਮ ਇਮਰਾਨ ਖਾਨ ਨੇ ਵੀ ਆਪਣੇ ਟਵਿੱਟਰ ਹੈਂਡਲ ਤੇ ਦੁੱਖ ਜ਼ਾਹਿਰ ਕੀਤਾ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਕਈ ਐਵਾਰਡਾਂ ਦੇ ਨਾਲ ਨਵਾਜਿਆ ਗਿਆ ਹੈ।