ਅੱਜ ਸਰਕਾਰੀ-ਪ੍ਰਾਈਵੇਟ ਸੰਸਥਾਵਾਂ ਵੱਲੋਂ 30 ਤੋਂ ਵੱਧ ਥਾਵਾਂ ‘ਤੇ 17000 ਕੋਵੀਸ਼ੀਲਡ ਦੀ ਡੋਜ਼ ਲਗਾਉਣ ਦਾ Target

0
760

ਜਲੰਧਰ | ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ‘ਚ ਮੰਗਲਵਾਰ ਨੂੰ 8 ਮਰੀਜ਼ਾਂ ਦਾ ਵਾਧਾ ਹੋਇਆ, ਜਦਕਿ 9 ਮਰੀਜ਼ ਠੀਕ ਹੋਏ। ਜ਼ਿਲੇ ‘ਚ ਕੁਲ 61418 ਮਰੀਜ਼ ਠੀਕ ਹੋ ਚੁੱਕੇ ਹਨ ਤੇ ਕਿਸੇ ਮਰੀਜ਼ ਦੀ ਜਾਨ ਨਹੀਂ ਗਈ।

ਹੁਣ ਤੱਕ ਜ਼ਿਲੇ ‘ਚ ਕੋਰੋਨਾ ਕਾਰਨ 1488 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਸ਼ਹਿਰਵਾਸੀਆਂ ਲਈ ਰਾਹਤ ਦੀ ਖਬਰ ਹੈ ਕਿ ਕੋਵੀਸ਼ੀਲਡ ਦੀ 17000 ਡੋਜ਼ ਚੰਡੀਗੜ੍ਹ ਤੋਂ ਆ ਗਈ ਹੈ, ਜਿਸ ਨੂੰ ਅੱਜ ਸੈਂਟਰਾਂ ‘ਚ ਪਹੁੰਚਾ ਦਿੱਤਾ ਜਾਵੇਗਾ।

ਸਰਕਾਰੀ ਤੇ ਪ੍ਰਾਈਵੇਟ ਸੰਸਥਾਵਾਂ ਵੱਲੋਂ 30 ਤੋਂ ਵੱਧ ਸਥਾਨਾਂ ‘ਤੇ ਟੀਕਾ ਲਗਾਇਆ ਜਾਵੇਗਾ।

ਸਿਵਲ ਹਸਪਤਾਲ ‘ਚ 300 ਤੋਂ ਵੱਧ ਡੋਜ਼ ਲਗਾਉਣ ਦਾ ਟੀਚਾ

ਸਿਵਲ ਹਸਪਤਾਲ ‘ਚ ਬੁੱਧਵਾਰ ਨੂੰ 300 ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ।

ਜ਼ਿਲਾ ਟੀਕਾਕਰਨ ਅਫਸਰ ਡਾ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਵੈਕਸੀਨ ਦੀ ਡੋਜ਼ ਮੁਤਾਬਕ ਉਨ੍ਹਾਂ ਸੈਂਟਰਾਂ ‘ਤੇ ਵੈਕਸੀਨ ਦੀ ਜ਼ਿਆਦਾ ਡੋਜ਼ ਭੇਜੀ ਜਾਵੇਗੀ, ਜਿਥੇ ਲੋਕਾਂ ਨੂੰ ਦੂਜੀ ਡੋਜ਼ ਲਗਾਉਣੀ ਬਾਕੀ ਹੈ। ਇਸ ਤੋਂ ਇਲਾਵਾ ਨਿੱਜੀ ਤੇ ਸਰਕਾਰੀ ਸੈਂਟਰਾਂ ‘ਤੇ ਪਹਿਲੀ ਤੇ ਦੂਸਰੀ ਡੋਜ਼ ਲੱਗਦੀ ਰਹੇਗੀ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।