ਟੈਗੋਰ ਹਸਪਤਾਲ ਤੇ ਹਾਰਟ ਕੇਅਰ ਸੈਂਟਰ ‘ਚ ਕੱਲ ਲੱਗੇਗਾ ਹੱਡੀਆਂ, ਜੋੜਾਂ, ਚਮੜੀ, ਨੱਕ, ਕੰਨ ਤੇ ਗਲੇ ਦੇ ਮਰੀਜ਼ਾਂ ਦਾ ਮੁਫ਼ਤ ਜਾਂਚ ਕੈਂਪ

0
335

ਜਲੰਧਰ, 28 ਨਵੰਬਰ | ਸਥਾਨਕ ਟੈਗੋਰ ਹਸਪਤਾਲ ਤੇ ਹਾਰਟ ਕੇਅਰ ਸੈਂਟਰ ਬੰਦਾ ਬਹਾਦਰ ਨਗਰ ਮਹਾਵੀਰ ਮਾਰਗ ਜਲੰਧਰ ਵਿਖੇ ਹੱਡੀਆਂ, ਜੋੜਾਂ, ਚਮੜੀ, ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਦਾ ਮੁਫ਼ਤ ਜਾਂਚ ਕੈਂਪ 1 ਦਸੰਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹਸਪਤਾਲ ਦੇ ਪਰਿਸ਼ਰ ‘ਚ ਇਹ ਕੈਂਪ ਲਗਾਇਆ ਜਾਵੇਗਾ।

ਉਪਰੋਕਤ ਜਾਣਕਾਰੀ ਦਿੰਦਿਆਂ ਡਾ. ਵਿਜੇ ਮਹਾਜਨ (ਮੈਨੇਜਿੰਗ ਡਾਇਰੈਕਟਰ, ਟੈਗੋਰ ਹਸਪਤਾਲ ਅਤੇ ਹਾਰਡ ਕੇਅਰ ਸੈਂਟਰ) ਨੇ ਦੱਸਿਆ ਕਿ ਇਸ ਸਮੇਂ ਦੌਰਾਨ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾ. ਸੌਰਵ ਕੋਹਲੀ, ਲੇਜ਼ਰ ਅਤੇ ਚਮੜੀ ਰੋਗਾਂ ਦੇ ਇਲਾਜ ਦੇ ਮਾਹਿਰ ਡਾ. ਰੁਬਲ ਧਨੁਕਾ ਅਤੇ ਨੱਕ, ਕੰਨ ਅਤੇ ਗਲੇ ਦੇ ਰੋਗਾਂ ਦੇ ਮਾਹਿਰ ਡਾ. ਸ਼ਿਸ਼ੀਰ ਜੈਨ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਨਗੇ।

ਲੋੜਵੰਦਾਂ ਨੂੰ ਹੱਡੀਆਂ ਦੀ ਘਣਤਾ ਟੈਸਟ ਅਤੇ ਸੁਣਨ ਦੇ ਟੈਸਟ ਤੋਂ ਇਲਾਵਾ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਮਰੀਜ਼ਾਂ ਦੇ ਰੋਗਾਂ ਦੀ ਜਾਂਚ ਲਈ ਲੋੜੀਂਦੇ ਟੈਸਟ ਵੀ 50 ਫੀਸਦੀ ਰਿਆਇਤੀ ਦਰ ‘ਤੇ ਕੀਤੇ ਜਾਣਗੇ। ਇਸ ਤੋਂ ਇਲਾਵਾ ਮਾਹਿਰਾਂ ਦੀ ਟੀਮ ਮਰੀਜ਼ਾਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਣਕਾਰੀ ਵੀ ਦੇਵੇਗੀ। ਇੱਛੁਕ ਲੋਕ ਵਧੇਰੇ ਜਾਣਕਾਰੀ ਲਈ ਟੈਗੋਰ ਹਾਰਟ ਕੇਅਰ ਸੈਂਟਰ ਦੇ ਪ੍ਰਬੰਧਨ ਨਾਲ ਸੰਪਰਕ ਕਰ ਸਕਦੇ ਹਨ।

(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)