ਸਨੋਰ ‘ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਚੱਲੀਆਂ ਤਲਵਾਰਾਂ, ਖਜਾਨਚੀ ਜਖਮੀ

0
414

ਗੋਲਕ ਦੇ ਹਿਸਾਬ ਨੂੰ ਲੈ ਕੇ ਭਿੜੇ ਨਵੀਂ ਤੇ ਪੁਰਾਣੀ ਗੁਰਦੁਆਰਾ ਕਮੇਟੀ ਦੇ ਮੈਂਬਰ

ਪਟਿਆਲਾ. ਸਨੋਰ ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰਥ ਸਾਹਿਬ ਦੀ ਹਜੂਰੀ ‘ਚ ਦੋ ਗੁਟਾਂ ਵਿੱਚ ਸਰੇਆਮ ਤਲਵਾਰਾਂ ਚੱਲਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲਕ ਦੀ ਰਕਮ ਦਾ ਹਿਸਾਬ ਕਰਨ ਨੂੰ ਲੈ ਕੇ ਦੋਵੋਂ ਧਿਰਾਂ ਆਪਸ ਵਿੱਚ ਭਿੜ ਗਈਆਂ। ਇਸ ਲੜਾਈ ਵਿੱਚ ਖਜਾਨਚੀ ਦੇ ਜਖਮੀ ਹੋਣ ਦੀ ਖਬਰ ਹੈ। ਜਿਸਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਗੁਰਦੁਆਰੇ ਲਈ ਸੰਗਤਾਂ ਨੇ ਨਵੀਂ ਗੁਰਦੁਆਰਾ ਕਮੇਟੀ ਚੁਣੀ ਹੈ। ਗੋਲਕ ਦਾ ਹਿਸਾਬ ਕਿਤਾਬ ਕਰਨ ਦੋਰਾਨ ਪੁਰਾਣੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਇਤਰਾਜ ਜਤਾਇਆ ਅਤੇ ਦੋਵੋਂ ਧੀਰਾਂ ਗੋਲਕ ਦੇ ਹਿਸਾਬ ਕਿਤਾਬ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਭੜਕ ਗਈਆਂ ਤੇ ਇਕ ਦੂਜੇ ਤੇ ਤਲਵਾਰਾਂ ਤਾਨ ਦਿੱਤੀਆਂ ਤੇ ਹਮਲਾ ਕਰ ਦਿੱਤਾ। ਘਟਨਾ ਬਾਰੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਸੀਸੀਟੀਵੀ ਫੁਟੇਜ ਨੂੰ ਕਬਜੇ ਵਿੱਚ ਲੈ ਕੇ ਕਾਰਵਾਈ ਕਰ ਰਹੀ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।