ਬਠਿੰਡਾ ਦੇ ਨਿਰੰਕਾਰੀ ਭਵਨ ਕੋਲ ਮਿਲਿਆ ਸ਼ੱਕੀ ਬੈਗ, ਪੁਲਿਸ ਨੂੰ ਪਈਆਂ ਭਾਜੜਾਂ

0
2157

ਬਠਿੰਡਾ | ਬਠਿੰਡਾ ਦੇ ਨਿਰੰਕਾਰੀ ਭਵਨ ਕੋਲ ਇਕ ਸ਼ੱਕੀ ਬੈਗ ਮਿਲਣ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਮੌਕੇ ‘ਤੇ ਡਾਗ ਸਕੁਐਡ ਅਤੇ ਬੰਬ ਨਿਰੋਧਕ ਟੀਮਾਂ ਪਹੁੰਚ ਗਈਆਂ। ਬੈਗ ਦੇ ਨਾਲ ਹੀ ਕੁਝ ਕਾਰਾਂ ਵੀ ਖੜ੍ਹੀਆਂ ਹਨ। ਅੰਮ੍ਰਿਤਸਰ ‘ਚ ਹੈਂਡ ਗ੍ਰਨੇਡ ਮਿਲਣ ਤੋਂ ਬਾਅਦ ਪੂਰੇ ਸੂਬੇ ‘ਚ ਹਾਈ ਅਲਰਟ ਐਲਾਨਿਆ ਗਿਆ ਹੈ। ਅਜਿਹੇ ‘ਚ ਬਠਿੰਡਾ ਵਿੱਚ ਵੀ ਸ਼ੱਕੀ ਬੈਗ ਦਾ ਮਿਲਣਾ ਵੱਡੀ ਗੱਲ ਹੈ।

ਕਾਲੇ ਰੰਗ ਦਾ ਕਿਸੇ ਦਾ ਇਹ ਬੈਗ ਗਲਤੀ ਨਾਲ ਰਿਹਾ ਜਾਂ ਕਿਸੇ ਦੀ ਸ਼ਰਾਰਤ ਹੈ ਜਾਂ ਇਸ ਵਿਚ ਬੰਬ ਵਰਗੀ ਕੋਈ ਚੀਜ਼ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਜਾਂਚ ਜਾਰੀ ਹੈ। ਇਹ ਇਲਾਕਾ ਕੋਈ ਜ਼ਿਆਦਾ ਭੀੜ-ਭਾੜ ਵਾਲਾ ਤਾਂ ਨਹੀਂ ਹੈ ਪਰ ਬਠਿੰਡਾ-ਮਲੋਟ ਹਾਈਵੇ ‘ਤੇ ਸਥਿਤ ਹੈ ਪਰ ਵੱਡੀ ਗੱਲ ਇਹ ਹੈ ਕਿ ਇਹ ਬੈਗ ਨਿਰੰਕਾਰੀ ਭਵਨ ਦੇ ਬਾਹਰੋਂ ਮਿਲਿਆ ਹੈ, ਜੋ ਵੱਡੀ ਚੁਣੌਤੀ ਹੈ। ਕੁਝ ਸਮਾਂ ਪਹਿਲਾਂ ਵੀ ਨਿਰੰਕਾਰੀ ਭਵਨ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਜਿਸ ਕਰਕੇ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਸੀ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)