ਲਹਿੰਦੇ ਪੰਜਾਬ ਵਲੋਂ ਕਵਿਤਾ ‘ਚ ਸੁਰਜੀਤ ਪਾਤਰ, ਕਹਾਣੀ ‘ਚ ਜਿੰਦਰ ਤੇ ਗਾਇਕੀ ‘ਚ ਸਿੱਧੂ ਮੂਸੇਵਾਲਾ ਨੂੰ ਵਾਰਿਸ ਸ਼ਾਹ ਪੁਰਸਕਾਰ ਮਿਲੇਗਾ

0
4611

ਜਲੰਧਰ | ਪਾਕਿਸਤਾਨ (ਲਹਿੰਦੇ ਪੰਜਾਬ) ਦੇ ਸਾਹਿਤਕਾਰਾਂ ਵਲੋਂ ਪਦਮ ਸ੍ਰੀ ਸੁਰਜੀਤ ਪਾਤਰ ਨੂੰ ਵਾਰਿਸ ਸ਼ਾਹ ਕੌਮਾਂਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ 22 ਸਾਲ ਬਾਅਦ ਚੜ੍ਹਦੇ ਪੰਜਾਬ ਦੇ ਹਿੱਸਾ ਆਇਆ ਹੈ। ਸੰਨ 2000 ਵਿਚ ਅੰਮ੍ਰਿਤਾ ਪ੍ਰੀਤਮ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਇਹ ਪੁਰਸਕਾਰ ਦੇਣ ਦੀ ਜਾਣਕਾਰੀ ਲਹਿੰਦੇ ਪੰਜਾਬ ਦੇ ਲੇਖਕ/ਪੱਤਰਕਾਰ ਇਲਿਆਸ ਘੁੰਮਣ ਨੇ ਦਿੱਤੀ ਹੈ। ਇਸ ਦੇ ਨਾਲ ਹੀ ਕਹਾਣੀ ਲਈ ਇਹ ਐਵਾਰਡ ਜਿੰਦਰ ਤੇ ਗਾਇਕੀ ਲਈ ਸਿੱਧੂ ਮੂਸੇਵਾਲਾ ਨੂੰ ਦਿੱਤਾ ਜਾਵੇਗਾ।

ਐਵਾਰਡ ਮਿਲਣ ‘ਤੇ ਪੰਜਾਬੀ ਦੇ ਸਾਰੇ ਸਾਹਿਤਕਾਰਾਂ ਨੇ ਸੁਰਜੀਤ ਪਾਤਰ, ਜਿੰਦਰ ਤੇ ਸਿੱਧੂ ਮੂੁਸੇਵਾਲਾ ਦੇ ਪਰਿਵਾਰ ਨੂੰ ਮੁਬਾਰਕ ਦਿੱਤੀ ਹੈ।