ਸੂਰੀ ਦੇ ਭਰਾ ਬ੍ਰਿਜ ਮੋਹਨ ਨੂੰ ਪੁਲਿਸ ਨੇ 2 ਦਿਨਾਂ ਲਈ ਘਰ ‘ਚ ਕੀਤਾ ਨਜ਼ਰਬੰਦ, ਛੁੱਟੀ ‘ਤੇ ਗਏ ਸੁਰੱਖਿਆ ਮੁਲਾਜ਼ਮ ਵੀ ਸੱਦੇ ਵਾਪਸ

0
154

ਅੰਮ੍ਰਿਤਸਰ| ਸ਼ਿਵ ਸੈਨਾ ਨੇਤਾ ਸੁਧੀਰ ਕੁਮਾਰ ਸੂਰੀ ਦੇ ਭਰਾ ਬ੍ਰਿਜ ਮੋਹਨ ਸੂਰੀ ਨੂੰ ਪੁਲਿਸ ਨੇ 2 ਦਿਨਾਂ ਲਈ ਘਰ ‘ਚ ਹੀ ਨਜ਼ਰਬੰਦ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬ੍ਰਿਜ ਮੋਹਨ ਸੂਰੀ ਨੇ ਦੱਸਿਆ ਕਿ ਘਰ ਵਿਚ ਹੀ ਨਜ਼ਰਬੰਦ ਕਰਨ ਦਾ ਕਾਰਨ ਪੁਲਿਸ ਨੇ ਅਜੇ ਤਕ ਨਹੀਂ ਦੱਸਿਆ ਹੈ ਤੇ ਸਿਰਫ ਇਹੋ ਕਿਹਾ ਗਿਆ ਹੈ ਕਿ ਖ਼ਤਰੇ ਦੇ ਮੱਦੇਨਜ਼ਰ ਘਰ ਵਿਚ ਨਜ਼ਰਬੰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਸੁਰੱਖਿਆ ਮੁਲਾਜ਼ਮ ਛੁੱਟੀ ‘ਤੇ ਸੀ, ਉਨ੍ਹਾਂ ਨੂੰ ਵੀ ਡਿਊਟੀ ‘ਤੇ ਬੁਲਾ ਕੇ ਘਰ ਦੇ ਬਾਹਰ ਤਾਇਨਾਤ ਕੀਤਾ ਗਿਆ ਹੈ।

ਬ੍ਰਿਜ ਮੋਹਨ ਸੂਰੀ ਨੇ ਕਿਹਾ ਕਿ ਬੀਤੇ ਦੋ ਦਿਨ ਤੋਂ ਲਗਾਤਾਰ ਉਨ੍ਹਾਂ ਨੂੰ ਅੱਤਵਾਦੀਆਂ ਵਲੋਂ ਧਮਕੀਆਂ ਮਿਲ ਰਹੀਆਂ ਹਨ, ਜਿਸਦੀ ਜਾਣਕਾਰੀ ਉਨ੍ਹਾਂ ਪੁਲਿਸ ਨੂੰ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਿੰਦੂ ਲੀਡਰਾਂ ‘ਤੇ ਹੋ ਰਹੇ ਹਮਲੇ ਪੰਜਾਬ ਵਿਚ ਹਿੰਦੂਆਂ ਨੂੰ ਦਬਾਉਣ ਦੀ ਸਾਜ਼ਿਸ਼ ਹੈ, ਜੋ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਿੰਦੂ ਲੀਡਰਾਂ ਨੂੰ ਧਮਕੀਆਂ ਦੇਣ ਵਾਲੇ ਅੱਤਵਾਦੀਆਂ ਨੂੰ ਨੱਥ ਪਾਉਣ ਲਈ ਮਾਨ ਸਰਕਾਰ ਤੇ ਪੰਜਾਬ ਪੁਲਿਸ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ ਤੇ ਸਨਾਤਨ ਧਰਮ ਲਈ ਕੰਮ ਕਰ ਰਹੇ ਹਿੰਦੂ ਲੀਡਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।