ਚੰਡੀਗੜ੍ਹ | ਕਪੂਰਥਲਾ ਦੀ ਭੁਲੱਥ ਸੀਟ ਤੋਂ ਵਿਧਾਇਕ ਸੁਖਪਾਲ ਖਹਿਰਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਚੰਡੀਗੜ੍ਹ ਵਿੱਚ ਵੀਰਵਾਰ ਨੂੰ ਉਹ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪਿਰਮਲ ਸਿੰਘ ਅਤੇ ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਦੇ ਨਾਲ ਨਾਲ ਕਾਂਗਰਸ ਵਿੱਚ ਸ਼ਾਮਿਲ ਹੋਏ।
ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਤਿੰਨਾਂ ਨੇ ਕਾਂਗਰਸ ਜੁਆਇਨ ਕੀਤੀ। ਇਸ ਤੋਂ ਬਾਅਦ ਕੈਪਟਨ ਪਾਰਟੀ ਦੇ ਅੰਦਰੂਲੀ ਕਲੇਸ਼ ਦੀ ਚੱਲ ਰਹੀ ਸਮੀਖਿਆ ਲਈ ਦਿੱਲੀ ਰਵਾਨਾ ਹੋ ਗਏ।
ਸੁਖਪਾਲ ਖਹਿਰਾ ਨੇ 2015 ਵਿੱਚ ਕਾਂਗਰਸ ਪਾਰਟੀ ਛੱਡੀ ਸੀ ਅਤੇ ਆਮ ਆਦਮੀ ਪਾਰਟੀ ਨਾਲ ਜੁੜੇ ਸਨ। ਆਪ ਵਿੱਚ ਜੁੜਣ ਤੋਂ ਬਾਅਦ ਉਹ 2017 ਵਿੱਚ ਭੁਲੱਥ ਤੋਂ ਵਿਧਾਇਕ ਬਣੇ ਸਨ।