ਜਲੰਧਰ ‘ਚ Glassy Junction ‘ਤੇ ਪੁਲਿਸ ਦੀ ਸਖਤ ਕਾਰਵਾਈ, ਕਰਤਾ ਸੀਲ

0
715

ਜਲੰਧਰ, 5 ਸਤੰਬਰ |  ਸ਼ਹਿਰ ਦੇ ਇੱਕ ਰੈਸਟੋਰੈਂਟ ਬਾਰ ‘ਤੇ ਪੁਲਿਸ ਵੱਲੋਂ ਛਾਪੇਮਾਰੀ ਕਰਨ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਸ਼ਾਮ ਪੁਲਿਸ ਨੇ ਜਲੰਧਰ ‘ਚ ਐਚ.ਐਮ.ਵੀ. ਕਾਲਜ ਦੇ ਨਜ਼ਦੀਕ ਸਥਿਤ Glassy Junction, ਇਕ ਰੈਸਟੋਰੈਂਟ ਬਾਰ ‘ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਦੀ ਛਾਪੇਮਾਰੀ ਦੀ ਸੂਚਨਾ ਮਿਲਦਿਆਂ ਹੀ ਉਥੇ ਮੌਜੂਦ ਲੋਕ ਇਧਰ-ਉਧਰ ਮੂੰਹ ਲੁਕੋ ਕੇ ਬੈਠੇ ਨਜ਼ਰ ਆਏ। ਪਤਾ ਲੱਗਾ ਹੈ ਕਿ ਪੁਲਿਸ ਨੇ ਉਕਤ ਬਾਰ ਰੈਸਟੋਰੈਂਟ ਨੂੰ ਸੀਲ ਕਰ ਦਿੱਤਾ ਹੈ। ਦਰਅਸਲ ਉਕਤ ਰੈਸਟੋਰੈਂਟ ਸਬੰਧੀ ਪੁਲਿਸ ਨੂੰ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਰੈਸਟੋਰੈਂਟ ‘ਚ ਨੌਜਵਾਨਾਂ ਨੂੰ ਸ਼ਰੇਆਮ ਸ਼ਰਾਬ ਪਰੋਸੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਅੱਜ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ Glassy Junction ਨੂੰ ਸੀਲ ਕਰ ਦਿੱਤਾ ਹੈ।