ਜਲੰਧਰ. ਅੱਜ ਫਿਲਮ ਸਟ੍ਰੀਟ ਡਾਂਸਰ-3ਡੀ ਸਿਨੇਮਾ ਘਰਾਂ ‘ਚ ਲੱਗ ਗਈ ਹੈ। ਇਸ ਫਿਲਮ ਦੀ ਕਹਾਣੀ ਲੰਦਨ ‘ਚ ਫਿਲਮਾਈ ਗਈ ਹੈ। ਮੂਵੀ ਦੀ ਸ਼ੁਰੂਆਤ ‘ਚ ਦੋ ਡਾਂਸ ਗਰੂਪ ਦੇ ਲੀਡਰਾਂ, ਭਾਰਤ ਦੇ ਸਹਿਜ ਅਤੇ ਪਾਕਿਸਤਾਨ ਦੀ ਇਨਾਯਤ ‘ਚ ਅਣਬਣ ਦਿਖਾਈ ਗਈ ਹੈ ਪਰ ਬਾਅਦ ‘ਚ ਦੋਵੇਂ ਇਕ ਦੂਜੇ ਨੂੰ ਪਸੰਦ ਕਰਨ ਲੱਗ ਪੈਂਦੇ ਹਨ। ਇਹ ਫਿਲਮ ਲੰਦਨ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਸਮੱਸਿਆ ਨੂੰ ਦਰਸ਼ਾਉਂਦੀ ਹੈ।

ਦਰਸ਼ਕਾਂ ਨੂੰ ਇਸ ‘ਚ ਭਰਪੂਰ ਡਾਂਸ ਦੇ ਨਾਲ-ਨਾਲ ਕਾਮੇਡੀ ਅਤੇ ਰੋਮਾਂਸ ਦਾ ਤੜਕਾ ਵੀ ਦੇਖਣ ਨੂੰ ਮਿਲੇਗਾ ਜਿਸਦੇ ਨਾਲ ਹੀ ਦੇਸ਼ ਪ੍ਰੇਮ ਦੀ ਭਾਵਨਾ ਨੂੰ ਵੀ ਵਿਚ-ਵਿਚ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ‘ਚ ਅਭਿਨੇਤਾ ਵਰੂਨ ਧਵਨ ਅਤੇ ਅਭਿਨੇਤਰੀ ਸ਼ਰੱਧਾ ਕਪੂਰ ਦੇ ਨਾਲ ਨੌਰਾ ਫਾਤੇਹੀ ਅਤੇ ਕੋਰਿਉਗ੍ਰਾਫਰਸ ਧਰਮੇਸ਼, ਪੁਨੀਤ ਪਾਠਕ, ਰਾਘਵ ਜੁਯਾਲ ਵੀ ਮੂਵੀ ‘ਚ ਨਜ਼ਰ ਆਉਣਗੇ।

ਇਸਦੇ ਨਾਲ ਹੀ ਫਿਲਮ ‘ਚ ਮਸ਼ਹੂਰ ਡਾਂਸ ਕੋਰਿਉਗ੍ਰਾਫਰ ਅਤੇ ਡਾਇਰੈਕਟਰ ਪ੍ਰਭੂਦੇਵਾ ਵੀ ਅਹਿਮ ਕਿਰਦਾਰ ਨਿਭਾ ਰਹੇ ਹਨ। ਇਹ ਫਿਲਮ ਡਾਂਸ ਕੋਰਿਉਗ੍ਰਾਫਰ ਅਤੇ ਡਾਇਰੈਕਟਰ ਰੇਮੋ ਡਿਸੂਜ਼ਾ ਨੇ ਬਣਾਈ ਹੈ ਜਿਸ ‘ਚ ਭਾਰਤ ਦੇ ਡਾਂਸਰਜ਼ ਦੇ ਨਾਲ-ਨਾਲ ਇੰਟਰਨੈਸ਼ਨਲ ਡਾਂਸਰਜ਼ ਦਾ ਡਾਂਸ ਤੁਹਾਨੂੰ ਮੂਵੀ ਨਾਲ ਜੋੜੇ ਰਖੇਗਾ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।








































