ਜੋ ਸੁਪਨੇ ਵੇਖਦੇ ਹਨ ਉਹ ਪੰਗਾ ਲੈਦੇ ਹਨ

0
432

ਜਲੰਧਰ. ਮੈ ਮਾਂ ਹਾ ਮਾਂ ਦਾ ਕੋਈ ਸੁਪਨਾ ਨਹੀਂ ਹੁੰਦਾ, ਅਸ਼ਵਨੀ ਅਈਅਰ ਤਿਵਾੜੀ ਦੁਆਰਾ ਨਿਰਦੇਸ਼ਤ ਪੰਗਾ ਦਾ ਇਹ ਸੰਵਾਦ ਹਰ ਔਰਤ ਨੂੰ ਸੰਮਬੋਧਿਤ ਕਰਦਾ ਹੈ। ਅਸ਼ਵਨੀ ਨੇ ਭੋਪਾਲ ਸ਼ਹਿਰ ਅਤੇ ਉੱਥੇ ਦੀ ਕੰਮਕਾਜ਼ੀ ਔਰਤਾਂ ਦੀ ਜ਼ਿੰਦਗੀ ਨੂੰ ਬਾਖੂਬੀ ਵੱਡੇ ਪਰਦੇ ਤੇ ਪੇਸ਼ ਕੀਤਾ ਹੈ। ਕਹਾਣੀ ਜਯਾ ਨਿਗਮ (ਕਗੰਨਾਂ ਰਨੌਤ ) ਦੀ ਹੈ ਜੋ ਆਪਣੇ ਸਮੇਂ ਦੀ ਕੱਬਡੀ ਦੀ ਨੈਸ਼ਨਲ ਪਲੇਅਰ ਅਤੇ ਕੈਪਟਨ ਰਹੀ ਹੈ ਮਗਰ ਵਿਆਹ ਤੋ ਬਾਅਦ ਉਸ ਦੀ ਜ਼ਿੰਦਗੀ ਆਪਣੇ ਬੱਚੇ ਤੇ ਪਤੀ (ਜੱਸੀ ਗਿੱਲ) ਦੇ ਆਲੇ ਦੁਆਲੇ ਰਹਿ ਜਾਂਦੀ ਹੈ।
ਫਿਲਮ ਵਿਚ ਇਕ ਡਾਇਲਗ ਹੈ ਹਰ ਵਾਰ ਔਰਤ ਨੂੰ ਕਿਉ ਪੁਛਿਆ ਜਾਂਦਾ ਹੈ ਕਿ ਉਸ ਨੂੰ ਨੌਕਰੀ ਛੱਡਣ ਵਾਸਤੇ ਪਤੀ ਨੇ ਮਜ਼ਬੂਰ ਕੀਤਾ ਹੈ? ਇਹ ਉਸ ਦਾ ਆਪਣਾ ਫੈਸਲਾ ਵੀ ਹੋ ਸਕਦਾ ਹੈ।
ਕਗੰਨਾਂ ਨੇ ਜਯਾ ਨਿਗਮ ਦੇ ਕਿਰਦਾਰ ਨੂੰ ਮਜ਼ਬੂਤੀ ਨਾਲ ਪੇਸ਼ ਕੀਤਾ ਹੈ, ਚਾਹੇ ਉਹ ਪਹਿਰਾਵਾ ਹੋਵੇ ਜਾਂ ਕਿਰਦਾਰ ਹਰ ਪਹਿਲੂ ਉਸ ਕਿਰਦਾਰ ਨੂੰ ਯਾਦਗਾਰ ਬਣਾ ਦਿੰਦਾ ਹੈ। ਅਸ਼ਵਨੀ ਜਯਾ, ਮੀਨੂੰ ਅਤੇ ਮਾਂ ਨੀਨਾ ਗੁਪਤਾ ਦੇ ਕਿਰਦਾਰਾ ਰਾਹੀਂ ਨਾਰੀ ਸ਼ਸਰਤੀਕਰਣ ਦੀ ਗੱਲ ਕਰਦੇ ਹਨ ਪਰ ਪਰਦੇ ਤੇ ਇਹ ਥੋੜੇ ਫਿੱਕੇ ਲਗਦੇ ਹਨ। ਅਸ਼ਵਨੀ ਪੰਗਾ ਦੇ ਜ਼ਰਿਏ ਇਹ ਕਹਿਣਾ ਚਾਹੁੰਦੀ ਹੈ ਕਿ ਔਰਤ ਨੂੰ ਆਪਣੇ ਸੁਪਨੀਆਂ ਵਾਸਤੇ ਪੰਗਾ ਲੈਣਾ ਚਾਹੀਦਾ ਹੈ।  
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।