ਸਪੋਰਟਸ ਮਾਰਕਿਟ ਦੇ ਮਾਲਕਾਂ ਨੇ ਚਲਾਈ ਬਿੱਲ ਮਾਫ਼ ਕਰੋ ਜਾਂ ਹਾਫ਼ ਕਰੋ ਕਮਪੇਨ

0
453

ਜਲੰਧਰ . ਪੰਜਾਬ ਵਿਚ ਕਰਫਿਊ ਦੇ ਚੱਲਦਿਆ ਸਾਰੇ ਕਾਰੋਬਾਰੀ ਧੰਦੇ ਬੰਦ ਹੋ ਚੁੱਕੇ ਹਨ। ਉੱਥੇ ਜਲੰਧਰ ਦੀ ਸਪੋਰਟਸ ਮਾਰਕਿਟ ਵੀ ਬੰਦ ਪਈ ਹੈ। ਸਪੋਰਟਸ ਮਾਰਕਿਟ ਦੇ ਪ੍ਰਧਾਨ ਰਵਿੰਦਰ ਧੀਰ ਤੇ ਜਨਰਲ ਸੈਕਟਰੀ ਵਿਪਨ ਪਰੀਜਾ ਨੇ ਦੁਆਰਾ ਬਿਜਲੀ ਦੇ ਬਿੱਲ ਮਾਫ਼ ਕਰੋ ਜਾਂ ਹਾਫ਼ ਕਰੋ ਕਮਪੇਨ ਚਲਾਈ ਹੈ। ਬਿਜਲੀ ਬੋਰਡ ਦੁਆਰਾ ਬਿਜਲੀ ਦਾ ਬਿੱਲ ਦੇਣ ਦੀ 15 ਅਪ੍ਰੈਲ ਤਾਰੀਕ ਨਿਰਧਾਰਿਤ ਹੈ ਪਰ ਉਹਨਾਂ ਕਿਹਾ ਕਿ 14 ਅਪ੍ਰੈਲ ਤਕ ਲੌਕਡਾਊਨ ਹੋਣ ਕਰਕੇ ਸਾਡੇ ਕਾਰੋਬਾਰ ਬੰਦ ਰਹਿਣੇ ਹਨ।

ਰਾਜਿੰਦਰ ਧੀਰ- ਸਪੋਰਟਸ ਮਾਰਕੀਟ ਪ੍ਰਧਾਨ।

ਅਸੀਂ ਬਿਜਲੀ ਦਾ ਬਿੱਲ਼ ਕਿਵੇਂ ਭਰਾਗੇ। ਉਹਨਾਂ ਨੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਉਹਨਾਂ ਦਾ ਬਿਜਲੀ ਦਾ ਬਿੱਲ ਮਾਫ਼ ਕੀਤਾ ਜਾਵੇ ਜਾਂ ਇਸ ਨੂੰ ਅੱਧਾ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਬਿੱਲ ਬੋਰਡ ਜਾਂ ਸਰਕਾਰ ਸਾਡੀ ਗੱਲ਼ ਨਹੀਂ ਸੁਣਦੀ ਤਾਂ ਅਸੀਂ ਕੰਮਪੇਨ ਜਾਰੀ ਰੱਖਾਗੇ।

ਵਿਪਨ ਪਰੀਜ਼ਾ- ਜਨਰਲ ਸੈਕਟਰੀ ਸਪੋਰਟਸ ਮਾਰਕੀਟ

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।