ਪਟਿਆਲਾ, 12 ਜਨਵਰੀ | ਭਲਕੇ ਐਸਕੇਐਮ ਦੀ ਸ਼ੰਭੂ ਤੇ ਖਨੌਰੀ ਮੋਰਚੇ ਨਾਲ ਬੈਠਕ ਹੋਵੇਗੀ। ਦੋਵੇਂ ਫੋਰਮਾਂ ਦੀ ਐਸਕੇਐਮ ਨਾਲ ਪਾਤੜਾਂ ‘ਚ ਮੀਟਿੰਗ ਹੋਵੇਗੀ। ਕਿਸਾਨਾਂ ਨੇ ਜਲਦ ਮੀਟਿੰਗ ਕਰਵਾਉਣ ਦੀ ਅਪੀਲ ਕੀਤੀ ਸੀ। ਪਹਿਲਾਂ ਇਹ ਮੀਟਿੰਗ 15 ਜਨਵਰੀ ਨੂੰ ਪਟਿਆਲਾ ‘ਚ ਹੋਣੀ ਸੀ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਨੇ ਐਸਕੇਐਮ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਸੀ ਕਿ 15 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਪਹਿਲਾਂ ਕੀਤੀ ਜਾਵੇ ਤੇ ਇਸ ਦਾ ਸਥਾਨ ਪਟਿਆਲਾ ਦੀ ਬਜਾਏ ਖਨੌਰੀ ਰੱਖਿਆ ਜਾਵੇ ਕਿਉਂਕਿ ਡੱਲੇਵਾਲ ਦੀ ਵਿਗੜਦੀ ਸਿਹਤ ਕਾਰਨ ਉਹ ਮੋਰਚੇ ਛੱਡ ਕੇ ਨਹੀਂ ਆ ਸਕਦੇ। ਇਸੇ ਦੇ ਮੱਦੇਨਜ਼ਰ ਐਸਕੇਐਮ ਦੇ ਆਗੂਆਂ ਨੇ ਫ਼ੈਸਲਾ ਕੀਤਾ ਕਿ ਉਹ 15 ਜਨਵਰੀ ਵਾਲੀ ਮੀਟਿੰਗ ਭਲਕੇ ਕੀਤੀ ਜਾਵੇਗੀ ਤੇ ਇਸ ਦਾ ਸਥਾਨ ਪਟਿਆਲਾ ਤੋਂ ਬਦਲ ਕੇ ਪਾਤੜਾਂ ਕਰ ਦਿੱਤਾ ਗਿਆ।