ਜਲੰਧਰ. ਬਿਲਗਾ ਦੇ ਪਿੰਡ ਤਲਵਣ ਤੋਂ ਢੰਗਾਰਾ ਸੜਕ ਤੇ ਇਕ ਨਾਬਾਲਿਗ ਲੜਕੀ ਦੀ ਲਾਸ਼ ਮਿਲਣ ਦੀ ਖਬਰ ਹੈ। ਇਹ ਕੁੜੀ ਕੱਲ ਸ਼ਾਮ ਸਾਢੇ ਸੱਤ ਵਜੇ ਤੋਂ ਲਾਪਤਾ ਸੀ ਤੇ ਬੋਲਣ ਤੇ ਸੁਨਣ ਵਿੱਚ ਵੀ ਅਸਮਰਥ ਸੀ। ਇਹ 6ਵੀਂ ਜਮਾਤ ਵਿੱਚ ਪੜਦੀ ਸੀ। ਜਿਸਦੀ ਪਛਾਣ ਮੋਨਿਕਾ ਪੁੱਤਰੀ ਸੁਰਿੰਦਰਪਾਲ ਵਾਸੀ ਤਲਵਣ ਦੇ ਰੂਪ ਵਿੱਚ ਹੋਈ ਹੈ। ਅੱਜ ਮੋਨਿਕਾ ਦੀ ਲਾਸ਼ ਸੜਕ ਕਿਨਾਰੇ ਖੇਤਾਂ ‘ਚ ਮਿਲੀ। ਪੁਲਿਸ ਮੁਤਾਬਿਕ ਬੱਚੀ ਨਾਲ ਕਿਸੇ ਦਰਿੰਦੇ ਵਲੋ ਜਬਰ ਜਨਾਹ ਕੀਤੇ ਜਾਣ ਦਾ ਸ਼ੱਕ ਹੈ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।