ਕੈਥਲ | ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਪਾਈ ‘ਚ ਮੰਗਲਵਾਰ ਸਵੇਰੇ 2 ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਵਿੱਚ 4 ਬਰਾਤੀਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇਕ ਜੋੜਾ ਵੀ ਸ਼ਾਮਲ ਹੈ।
ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਕਾਰਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਹਾਦਸੇ ਵਿੱਚ 2 ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਕੀਆਂ ਨੂੰ ਹਸਪਤਾਲ ਲਿਜਾਣ ‘ਤੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। 4 ਜ਼ਖ਼ਮੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਪੁਲਿਸ ਮੁਤਾਬਕ 2 ਕਾਰਾਂ ਦੀ ਸਿੱਧੀ ਟੱਕਰ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਤੇ 4 ਜ਼ਖਮੀ ਹੋ ਗਏ। ਇਹ ਹਾਦਸਾ ਅੱਜ ਸਵੇਰੇ 7 ਵਜੇ ਜ਼ਿਲ੍ਹੇ ਦੇ ਪਾਈ ਪਿੰਡ ਨੇੜੇ ਹੋਇਆ। ਹਾਦਸਾ ਉਸ ਸਮੇਂ ਹੋਇਆ ਜਦੋਂ ਆਈ-10 ਤੇ ਸਵਿਫਟ ਡਿਜ਼ਾਇਰ ਦੀ ਟੱਕਰ ਹੋ ਗਈ।
ਉਨ੍ਹਾਂ ਦੱਸਿਆ ਕਿ ਆਈ-10 ਦੇ 6 ਸਵਾਰ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੁੰਡਰੀ ਆ ਰਹੇ ਸਨ, ਜਦੋਂਕਿ ਡਿਜ਼ਾਇਰ ਵਿੱਚ 4 ਸਵਾਰ ਕੁਰੂਕਸ਼ੇਤਰ ਤੋਂ ਕੈਥਲ ਦੇ ਮਲਹਾਰ ਪਿੰਡ ਜਾ ਰਹੇ ਸਨ।
ਆਈ-10 ਵਿੱਚ ਸਵਾਰ 4 ਮ੍ਰਿਤਕਾਂ ਦੀ ਪਛਾਣ ਬਰੇਲੀ ਦੇ ਵਸਨੀਕ ਸੱਤਿਅਮ (26), ਪੁੰਡਰੀ ਦੇ ਰਮੇਸ਼ (55), ਨਰਵਾਨਾ ਦੇ ਅਨਿਲ (55) ਤੇ ਹਿਸਾਰ ਦੇ ਸ਼ਿਵਮ (20) ਵਜੋਂ ਹੋਈ ਹੈ।
ਡਿਜ਼ਾਇਰ ਚ ਸਵਾਰ 2 ਮ੍ਰਿਤਕਾਂ ਦੀ ਪਛਾਣ ਵਿਨੋਦ (34) ਤੇ ਪਤਨੀ ਰਾਜਬਾਲਾ (27) ਵਾਸੀ ਮਲਹਾਰ ਪਿੰਡ ਵਜੋਂ ਹੋਈ ਹੈ। ਉਨ੍ਹਾਂ ਦੇ ਪੁੱਤਰ ਵਿਰਾਜ (7) ਨੂੰ ਸੱਟਾਂ ਲੱਗੀਆਂ। ਮਲਹਾਰ ਪਿੰਡ ਦੀ ਸੋਨੀਆ ਨੂੰ ਵੀ ਸੱਟਾਂ ਲੱਗੀਆਂ। ਆਈ-10 ’ਚ ਸਵਾਰ ਪੁੰਡਰੀ ਦੇ ਸਤੀਸ਼ ਤੇ ਨਰਵਾਣਾ ਦੇ ਬਲਰਾਜ ਨੂੰ ਸੱਟਾਂ ਲੱਗੀਆਂ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ