ਪ੍ਰੇਮੀ ਨਾਲ ਮਿਲ ਭਾਬੀ ਨੇ ਕੀਤਾ ਦਿਓਰ ਦਾ ਕਤਲ, ਤਿੰਨ ਮੁਲਜ਼ਮ ਕੀਤੇ ਕਾਬੂ  

0
625

ਫਿਰੋਜ਼ਪੁਰ, 5 ਸਤੰਬਰ|  ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਵਿੱਚ ਭਾਬੀ ਉੱਤੇ ਆਪਣੇ ਹੀ ਦਿਓਰ ਨੂੰ ਕਤਲ ਕਰਨ ਦੇ ਇਲਜ਼ਾਮ ਲੱਗੇ ਹਨ। ਪੁਲਿਸ ਦੇ ਐੱਸਪੀਡੀ ਮੁਤਾਬਿਕ ਪੁਲਿਸ ਟੀਮ ਥਾਣਾ ਮੱਲਾਂਵਾਲਾ ਨੂੰ ਮਿਤੀ 24.8.2024 ਨੂੰ ਇੱਕ ਮਹਿਲਾ ਵੱਲੋਂ ਇਤਲਾਹ ਮਿਲੀ ਕਿ ਉਸਦਾ ਦਿਓਰ ਗੁੰਮ ਹੋ ਗਿਆ ਹੈ। ਜਿਸ ਤੋਂ ਥਾਣਾ ਬਾਅਦ ਮੱਲਾਂਵਾਲਾ ਦੀ ਪੁਲਿਸ ਵੱਲੋਂ ਗੁੰਮਸ਼ੁਦਗੀ ਇਸ਼ਤਿਹਾਰ ਜਾਰੀ ਕੀਤਾ ਗਿਆ।

ਦਿਓਰ ਦੀ ਗੁੰਮਸ਼ੁਦਗੀ ਸਬੰਧੀ ਰਿਪੋਟ

 ਮਾਮਲਾ ਸ਼ੱਕੀ ਹੋਣ ਉੱਤੇ ਪੁਲਿਸ ਨੇ ਆਪਣੇ ਦਿਓਰ ਦੀ ਗੁੰਮਸ਼ੁਦਗੀ ਸਬੰਧੀ ਰਿਪੋਰਟ ਲਿਖਵਾਉਣ ਆਈ ਮਹਿਲਾ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰਾ ਮਾਮਲਾ ਸਾਫ ਹੋ ਗਿਆ। ਦੌਰਾਨ ਏ ਪੁੱਛਗਿਛ ਮੁਲਜ਼ਮ ਭਰਜਾਈ ਨੇ ਦੱਸਿਆ ਕਿ ਉਸ ਦੇ ਕਿਸੇ ਹੋਰ ਸ਼ਖ਼ਸ ਨਾਲ ਨਜਾਇਜ਼ ਸਬੰਧ ਸਨ ਅਤੇ ਇਸ ਨੂੰ ਲੈਕੇ ਉਸ ਦਾ ਦਿਓਰ ਅਕਸਰ ਉਸ ਨੂੰ ਟੋਕਦਾ ਰਹਿੰਦਾ ਸੀ। ਮੁਲਜ਼ਮ ਮਹਿਲਾ ਦਾ ਪਤੀ ਜਦੋਂ ਰੋਜ਼ੀ ਰੋਟੀ ਲਈ ਘਰੋਂ ਬਾਹਰ ਗਿਆ ਹੋਇਆ ਸੀ ਤਾਂ ਉਸ ਨੇ ਆਪਣੇ ਪ੍ਰੇਮੀ ਨੂੰ ਬੁਲਾਇਆ ਜੋ ਕਿ ਕੁੱਝ ਸਾਲਾਂ ਤੋਂ ਕਤਰ ਵਿਖੇ ਰਹਿ ਰਿਹਾ ਸੀ।

ਸਾਰੇ ਮੁਲਜ਼ਮ ਗ੍ਰਿਫ਼ਤਾਰ





ਮੁਲਜ਼ਮ ਮਹਿਲਾ ਦੇ ਸੱਦਣ ਉੱਤੇ ਉਸ ਦਾ ਪ੍ਰੇਮੀ ਘਰ ਆਇਆ ਤਾਂ ਦਿਓਰ ਨੇ ਮੁੜ ਇਤਰਾਜ਼ ਜਤਾਇਆ। ਇਸ ਤੋਂ ਬਾਅਦ ਦੋਵਾਂ ਨੇ ਮੌਕਾ ਵੇਖ ਕੇ ਦਿਓਰ ਦੇ ਸਿਰ ਵਿੱਚ ਘੋਟਣਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਇੱਕ ਪਲਾਸਟਿਕ ਦੇ ਗੱਟੇ ਵਿੱਚ ਪਾ ਲਿਆ। ਅਗਲੇ ਦਿਨ ਮਿਤੀ 22.8.2024 ਨੂੰ ਮੁਲਜ਼ਮ ਨੇ ਆਪਣੇ ਭਰਾ ਨੂੰ ਪ੍ਰੇਮਿਕਾ ਦੇ ਘਰ ਬੁਲਾਇਆ ਅਤੇ ਦੋਵਾਂ ਭਰਾਵਾਂ ਨੇ ਲਾਸ਼ ਨੂੰ ਮੋਟਰਸਾਈਕਲ ਉੱਤੇ ਰੱਖ ਕੇ ਪਿੰਡ ਕੋਹਾਲਾ ਨੇੜੇ ਪੈਦੀ ਗੰਗ ਕਨਾਲ ਨਹਿਰ ਵਿੱਚ ਸੁੱਟ ਕੇ ਖੁਰਦ ਬੁਰਦ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਬੀਐਨਐਸ ਐਕਟ ਤਹਿਤ ਥਾਣਾ ਮੱਲਾਂਵਾਲਾ ਵਿਖੇ ਮਕੱਦਮਾ ਦਰਜ ਰਜਿਸਟਰ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।