ਨਵੀਂ ਦਿੱਲੀ/ਮਾਨਸਾ/ਚੰਡੀਗੜ੍ਹ | ਇਸ ਵੇਲੇ ਦੀ ਵੱਡੀ ਖਬਰ ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਜੁੜੀ ਹੋਈ ਹੈ। ਜਾਂਚ ਏਜੰਸੀ ਐਨਆਈਏ ਨੇ ਮੂਸੇਵਾਲਾ ਮਰਡਰ ਕੇਸ ‘ਚ ਗਾਇਕ ਮਨਕੀਰਤ ਔਲਖ ਤੋਂ ਪੁੱਛਗਿੱਛ ਕੀਤੀ ਹੈ। ਇਸ ਤੋਂ ਇਲਾਵਾ ਗਾਇਕ ਦਿਲਪ੍ਰੀਤ ਢਿੱਲੋਂ ਤੋਂ ਵੀ 5 ਘੰਟੇ ਪੁੱਛਗਿਛ ਕੀਤੀ ਗਈ ਹੈ। ਇਨ੍ਹਾਂ ਦੋਹਾਂ ਗਾਇਕਾਂ ਤੋਂ ਪਹਿਲਾਂ ਅਫਸਾਨਾ ਖਾਸ ਨਾਲ ਵੀ ਪੁਛਗਿੱਛ ਹੋ ਚੁੱਕੀ ਹੈ।
ਮੂਸੇਵਾਲਾ ਦੇ ਮਰਡਰ ਤੋਂ ਬਾਅਦ ਮਨਕੀਰਤ ਔਲਖ ਨੇ ਲਾਇਵ ਹੋ ਕਿ ਦੱਸਿਆ ਸੀ ਕਿ ਉਸ ਦੀ ਜਾਨ ਨੂੰ ਵੀ ਖਤਰਾ ਹੈ। ਮਨਕੀਰਤ ਔਲਖ ਮੂਸੇਵਾਲਾ ਦੇ ਮਰਡਰ ਤੋਂ ਤੁਰੰਤ ਬਾਅਦ ਕੈਨੇਡਾ ਚਲੇ ਗਏ ਸੀ ਅਤੇ ਬਾਅਦ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਪਰਿਵਾਰਕ ਕਾਰਨਾਂ ਕਰਕੇ ਗਏ ਸਨ।
ਇਨ੍ਹਾਂ ਦੋਹਾਂ ਸਿੰਗਰਾਂ ਤੋਂ ਕਿਹੜੇ ਸਵਾਲ ਪੁੱਛੇ ਗਏ ਹਨ ਇਸ ਬਾਰੇ ਫਿਲਹਾਲ ਪਤਾ ਨਹੀਂ ਲੱਗਿਆ ਹੈ। ਲੰਮੀ ਪੁੱਛਗਿਛ ਤੋਂ ਬਾਅਦ ਦੋਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਦੋਹਾਂ ਤੋਂ ਕਰੀਬ 5 ਘੰਟੇ ਤੱਕ ਐਨਆਈਏ ਦੇ ਅਫਸਰਾਂ ਨੇ ਪੁੱਛਗਿੱਛ ਕੀਤੀ ਹੈ।