ਵਿਵਾਦਾਂ ‘ਚ ਘਿਰਿਆ ਕਰਨ ਔਜਲਾ; ਸ਼ੋਅ ‘ਚ ਔਜਲਾ ਨਾਲ ਨਜ਼ਰ ਆਇਆ ਸਿੱਧੂ ਮੂਸੇਵਾਲਾ ਦਾ ਕਾਤਲ!

0
745

ਅਮਰੀਕਾ| ਮਸ਼ਹੂਰ ਪੰਜਾਬੀ ਸਿੰਗਰ ਕਰਨ ਔਜਲਾ ਵੀ ਹੁਣ ਵਿਵਾਦਾਂ ਵਿਚ ਘਿਰ ਗਏ ਹਨ। ਕਰਨ ਦੇ ਅਮਰੀਕਾ ਵਿਚ ਹੋਏ ਸ਼ੋਅ ਵਿਚ ਸਿੱਧੂ ਮੂਸੇਵਾਲਾ ਦੇ ਮਰਡਰ ਕਥਿਤ ਮੁੱਖ ਮੁਲਜ਼ਮ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਨਜ਼ਰ ਆਇਆ ਹੈ। ਜ਼ਿਕਰਯੋਗ ਹੈ ਕਿ ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਮਰਡਰ ਵਿਚ ਅਨਮੋਲ ਬਿਸ਼ਨੋਈ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।

ਇਹ ਸ਼ੋੇਅ ਅਮਰੀਕਾ ਦੇ ਕੈਲੇਫੋਰਨੀਆਂ ਦੇ ਬੇਕਰਸਫੀਲਡ ਵਿਚ ਹੋਇਆ ਸੀ। ਅਨਮੋਲ ਬਿਸ਼ਨੋਈ ਕਰਨ ਦੇ ਬਿਲਕੁਲ ਨਾਲ ਖੜ੍ਹਾ ਹੈ।

ਦੂਜੇ ਪਾਸੇ ਕਰਨ ਔਜਲਾ ਨੇ ਇਸ ਮਾਮਲੇ ਵਿਚ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਉਸਦਾ ਅਨਮੋਲ ਨਾਲ ਕੋਈ ਲੈਣਾ ਦੇਣਾ ਨਹੀ।