ਮਨੋਕਾਮਨਾ ਪੂਰੀ ਹੋਣ ‘ਤੇ ਢੋਲ-ਵਾਜਿਆਂ ਨਾਲ ਪਹੁੰਚਣ ਲੱਗੇ ਸ਼ਰਧਾਲੂ
ਜਲੰਧਰ | ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ‘ਚ ਇਸ ਵਾਰ ਸਿਰਫ ਢੋਲ ਦੀ ਥਾਪ ‘ਤੇ ਸ਼ਰਧਾਲੂ ਬਾਬਾ ਜੀ ਦੇ ਦਰਸ਼ਨ ਕਰ ਪਾਉਣਗੇ। ਮੇਲੇ ਦੇ ਰਸਤੇ ਵਿੱਚ ਨਾ ਲੰਗਰ ਲੱਗਣਗੇ ਤੇ ਨਾ ਹੀ ਸ਼ਰਧਾਲੂ ਝੂਲਿਆਂ ਦਾ ਆਨੰਦ ਲੈ ਸਕਣਗੇ। ਮੰਦਰ ਵੱਲੋਂ ਪੈਕਡ ਲੰਗਰ ਹੀ ਮਿਲੇਗਾ। ਇਹ ਸਭ ਕੋਰੋਨਾ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ ਗਾਈਡਲਾਈਨਜ਼ ਦੇ ਤਹਿਤ ਕੀਤਾ ਗਿਆ ਹੈ।
ਇਸ ਵਾਰ ਸੋਢਲ ਮੇਲਾ 19 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਸੰਗਤ ਤੇ ਸ਼ਰਧਾਲੂ ਮੇਲਾ ਸ਼ੁਰੂ ਹੋਣ ਤੋਂ ਇਕ ਹਫਤਾ ਪਹਿਲਾਂ ਹੀ ਬਾਬਾ ਜੀ ਦੇ ਦਰਸ਼ਨਾਂ ਲਈ ਆਉਣੇ ਸ਼ੁਰੂ ਹੋ ਗਏ ਹਨ। ਮੰਦਰ ਦੇ ਰਸਤੇ ‘ਚ ਛੋਟੇ-ਮੋਟੇ ਖਿਡੌਣਿਆਂ ਦੀਆਂ ਦੁਕਾਨਾਂ ਸਜਣੀਆਂ ਸ਼ੁਰੂ ਹੋ ਗਈਆਂ ਹਨ। ਮੇਲੇ ‘ਚ ਮੈਡੀਕਲ ਸੁਵਿਧਾ ਲਈ ਮੰਦਰ ਦੇ ਅੰਦਰ ਤੇ ਬਾਹਰ ਕੈਂਪ ਲਗਾਏ ਜਾਣਗੇ।
ਟ੍ਰੇਨਾਂ ਦੀ ਸਪੀਡ ਵੀ ਰੱਖੀ ਜਾਵੇਗੀ ਹੌਲੀ
ਮੇਲੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਬਿਜਲੀ ਵੀ 24 ਘੰਟੇ ਮਿਲੇਗੀ। ਸਾਰੇ ਫੀਡਰ ਤੇ ਤਾਰਾਂ ਰਿਪੇਅਰ ਕਰ ਦਿੱਤੀਆਂ ਗਈਆਂ ਹਨ। ਰੇਲਵੇ ਨੂੰ 4 ਦਿਨ ਫਾਟਕਾਂ ਦੇ ਕੋਲ ਸਪੀਡ ਵੀ ਹੌਲੀ ਰੱਖਣ ਸਬੰਧੀ ਸੂਚਨਾ ਭੇਜੀ ਗਈ ਹੈ।
ਇਥੇ ਕਰ ਸਕੋਗੇ ਵਾਹਨ ਪਾਰਕ
ਗਾਜੀ ਗੁੱਲਾ, ਕਿਸ਼ਨਪੁਰਾ ਰੋਡ, ਦੋਆਬਾ ਚੌਕ, ਛੋਟਾ ਸਈਪੁਰ, ਵੱਡਾ ਸਈਪੁਰ, ਸ਼੍ਰੀ ਦੇਵੀ ਤਲਾਬ ਮੰਦਰ ਦੇ ਬਾਹਰ, ਰਾਮ ਨਗਰ ਰੋਡ।