ਜਲੰਧਰ ‘ਚ ਇਕ ਬਰਥ ਡੇ ਪਾਰਟੀ ਦੌਰਾਨ ਚੱਲੀਆਂ ਗੋਲ਼ੀਆਂ, ਦੋ ਖ਼ਿਲਾਫ਼ ਮਾਮਲਾ ਦਰਜ

0
1942

ਜਲੰਧਰ . ਥਾਣ ਨੰਬਰ 1 ਦੇ ਅੰਦਰ ਆਉਂਦੇ ਗੁਰੂ ਅਮਰਦਾਸ ਨਗਰ ਵਿਚ ਬੀਤੀ ਰਾਤ ਫਾਈਰਿੰਗ ਦੀ ਸੂਚਨਾ ਮਿਲੀ ਹੈ। ਪਤਾ ਲੱਗਾ ਹੈ ਕਿ ਇਕ ਪਾਰਟੀ ਦੌਰਾਨ ਇਲਾਕੇ ਦੇ ਦੋ ਨੌਜਵਾਨਾਂ ਨੇਤਾ ਦੁਆਰਾ ਕੀਤੀ ਗਈ ਹੈ।

ਪੁਲਿਸ ਨੇ ਦੋਵਾਂ ਨੇਤਾਵਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਗੁਰੂ ਅਮਰਦਾਸ ਨਗਰ ਵਿਚ ਬੀਤੇ ਦਿਨ ਇਕ ਪਾਰਟੀ ਵਿਚ ਕੁਝ ਮੁੰਡੇ ਇਕੱਠੇ ਹੋਏ ਸਨ, ਜਿੱਥੇ ਉਹਨਾਂ ਨੇ ਗੋਲੀਆਂ ਚਲਾਈ ਹਨ।

ਘਟਨਾ ਵਿਚ ਕੋਈ ਨੁਕਸਾਨ ਹੋਣ ਦੀ ਖਬਰ ਨਹੀਂ ਹੈ। ਪਰ ਇਲਾਕੇ ਦੇ ਲੋਕਾਂ ਨੇ ਜਿਸ ਵੇਲੇ ਗੋਲੀਆਂ ਚੱਲੀਆਂ ਤਾਂ ਪੁਲਿਸ ਨੂੰ ਤੁਰੰਤ ਜਾਣਕਾਰੀ ਦੇ ਦਿੱਤੀ।

ਥਾਣਾ ਨੰਬਰ 1 ਦੀ ਪੁਲਿਸ ਨੇ ਜਾਂਚ ਦੌਰਾਨ ਸੁਮਿਤ ਵਾਸੀ ਗੁਰੂ ਅਮਰਦਾਸ ਨਗਰ ਤੇ ਸੋਹਿਤ ਸ਼ਰਮਾ ਵਾਸੀ ਭਗਤ ਸਿੰਘ ਕਾਲੋਨੀ ਖਿਲਾਫ ਫਾਈਰਿੰਗ ਕਰਨ ਦੇ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਸੋਹਿਤ ਸ਼ਿਵ ਸੈਨਾ ਨਾਲ ਜੁੜਿਆ ਹੋਇਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਗੁਰੂ ਅਮਰਦਾਸ ਨਗਰ ਵਾਸੀ ਸੁਮਿਤ ਦਾ ਜਨਮ ਦਿਨ ਸੀ ਤੇ ਉਸ ਖੁਸ਼ੀ ਵਿਚ ਪਾਰਟੀ ਕੀਤੀ ਜਾ ਰਹੀ ਸੀ।

ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਤੋਂ ਪੁੱਛਗਿੱਛ ਤੋਂ ਬਾਅਦ ਹੀ ਅਸਲ ਗੱਲ ਪਤਾ ਲੱਗ ਸਕੇਗੀ। ਫਿਰ ਹੀ ਮਾਮਲੇ ਨੂੰ ਗਹਿਰਾਈ ਨਾਲ ਪਰਖਿਆ ਜਾਵੇਗਾ।