ਡਿਊਟੀ ਦੌਰਾਨ ਅਸਲਾ ਸਾਫ ਕਰਦਿਆਂ ਚੱਲੀ ਗੋਲੀ, ASI ਦੀ ਗਈ ਜਾਨ

0
1056

ਸ੍ਰੀ ਮੁਕਤਸਰ ਸਾਹਿਬ | ਥਾਣਾ ਲੰਬੀ ਵਿਚ ਤਾਇਨਾਤ ਏਐਸਆਈ ਬਲਰਾਜ ਸਿੰਘ ਦੀ ਡਿਊਟੀ ਦੌਰਾਨ ਅਸਲਾ ਸਾਫ ਕਰਦਿਆਂ ਅਚਾਨਕ ਗੋਲੀ ਚੱਲਣ ਕਾਰਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉਚ ਅਧਿਕਾਰੀ ਮੌਕੇ ‘ਤੇ ਪੁੱਜ ਗਏ।

ਉਪ ਕਪਤਾਨ ਬਲਕਾਰ ਸਿੰਘ ਨੇ ਦੱਸਿਆ ਕਿ ਥਾਣਾ ਲੰਬੀ ਵਿਖੇ ਤਾਇਨਾਤ ਥਾਣੇਦਾਰ ਬਲਰਾਜ ਸਿੰਘ ਡਿਊਟੀ ਦੌਰਾਨ ਅੱਜ ਸਵੇਰੇ ਅਸਲਾ ਸਾਫ ਕਰ ਰਿਹਾ ਸੀ ਤਾਂ ਅਚਾਨਕ ਗੋਲੀ ਚੱਲ ਗਈ। ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ‘ਤੇ 174 ਦੀ ਕਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਗਿਆ ਹੈ।

ਵੇਖੋ ਵੀਡੀਓ