ਦਰਬਾਰ ਸਾਹਿਬ ਨੇੜੇ ਧਮਾਕੇ ਕਰਨ ਵਾਲੇ ਮੁਲਜ਼ਮ ਦਾ ਹੈਰਾਨ ਕਰਦਾ ਬਿਆਨ, ਕਿਹਾ- ਮਸ਼ਹੂਰ ਹੋਣ ਲਈ ਕੀਤੇ ਧਮਾਕੇ

0
526

ਅੰਮ੍ਰਿਤਸਰ| ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਨੇੜ ਬੁੱਧਵਾਰ ਰਾਤ ਨੂੰ ਬਲਾਸ ਕਰਨ ਵਾਲੇ 5 ਮੁਲਜ਼ਮਾਂ ਨੂੰ ਪੁਲਿਸ ਨੇੇ ਕਾਬੂ ਕਰ ਲਿਆ ਸੀ। ਉਨ੍ਹਾਂ ਕੋਲੋਂ ਵੱਖ ਵੱਖ ਪਹਿਲੂਆਂ ਉਤੇ ਪੁੱਛਗਿਛ ਕੀਤੀ ਜਾ ਰਹੀ ਹੈ।

ਤਾਜ਼ਾ ਜਾਣਕਾਰੀ ਅਨੁਸਾਰ ਧਮਾਕੇ ਦੇ ਮੁੱਖ ਦੋਸ਼ੀ ਆਜ਼ਾਦਵੀਰ ਨੇ ਪੁਲਿਸ ਨੂੰ ਹੈਰਾਨੀਜਨਕ ਖੁਲਾਸੇ ਕੀਤੇ ਹਨ। ਮੁਖ ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸਨੇ ਇਹ ਧਮਾਕੇ ਮਸ਼ਹੂਰ ਹੋਣ ਲਈ ਕੀਤੇ ਹਨ। ਆਜ਼ਾਦਵੀਰ ਦੇ ਪਾਕਿਸਤਾਨ ਦੇ ਵੱਖਵਾਦੀਆਂ ਨਾਲ ਵੀ ਸੰਪਰਕ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਸੋਸ਼ਲ ਮੀਡੀਆ ਉਤੇ ਪੋਸਟਾਂ ਵੀ ਵਾਇਰਲ ਕਰ ਰਿਹਾ ਸੀ।

ਪੁਲਿਸ ਤੇ ਫੌਰੈਂਸਿਕ ਟੀਮਾਂ ਨੇ ਜਾਂਚ ਵਿਚ ਪਾਇਆ ਸੀ ਕਿ ਧਮਾਕਿਆਂ ਲਈ ਕਿਸੇ ਜ਼ਿਆਦਾ ਖਤਰਨਾਕ ਸਮੱਗਰੀ ਦੀ ਵਰਤੋਂ ਨਹੀਂ ਸੀ ਕੀਤੀ ਗਈ। ਇਹ ਸਿਰਫ ਮਾਹੌਲ ਨੂੰ ਪੈਨਿਕ ਬਣਾਉਣ ਲਈ ਹੀ ਕੀਤਾ ਜਾ ਰਿਹਾ ਹੈ। ਹੁਣ ਮੁਖ ਮੁਲਜ਼ਮ ਆਜ਼ਾਦਵੀਰ ਨੇ ਵੀ ਪੁੱਛਗਿਛ ਵਿਚ ਅਹਿਮ ਖੁਲਾਸਾ ਕੀਤਾ ਹੈ ਕਿ ਉਹ ਇਹ ਧਮਾਕੇ ਸਿਰਫ ਮਸ਼ਹੂਰ ਹੋਣ ਲਈ ਹੀ ਕਰ ਰਿਹਾ ਸੀ।