ਜਲੰਧਰ : ਸ਼ਿਵ ਸੈਨਾ ਨੇਤਾ ਨੇ ਰੱਖੜੀ ਦੇ ਪਾਰਸਲ ਨਾਲ ਭੇਜੀ ਅਫੀਮ, ਕੋਰੀਅਰ ਕੰਪਨੀ ਦੇ ਮੁਲਾਜ਼ਮ ਨੂੰ ਆਈ ਅਜੀਬ ਸਮੈੱਲ ਤਾਂ ਖੁੱਲ੍ਹਿਆ ਭੇਦ

0
434

ਜਲੰਧਰ| ਖੁਰਲਾ ਕਿੰਗਰਾ ਦੇ ਰਹਿਣ ਵਾਲੇ ਸ਼ਿਵ ਸੈਨਾ ਨੇਤਾ ਨੇ ਆਕਲੈਂਡ ਵਿਚ ਰਹਿਣ ਵਾਲੀ ਆਪਣੀ ਭੈਣ ਨੂੰ ਰੱਖੜੀ ਦੇ ਪਾਰਸਲ ਨਾਲ ਅਫੀਮ ਵੀ ਭੇਜ ਦਿੱਤੀ। ਕੋਰੀਅਰ ਕੰਪਨੀ ਦੇ ਮੁਲਾਜ਼ਮ ਨੇ ਕੋਰੀਅਰ ਵਿਚੋਂ ਅਜੀਬ ਜਿਹੀ ਸਮੈੱਲ ਆਉਣ ਉਤੇ ਪੁਲਿਸ ਨੂੰ ਪਾਰਸਲ ਸੌਂਪ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਪਾਰਸਲ ਦੀ ਡੱਬੀ ਵਿਚੋਂ 700 ਗ੍ਰਾਮ ਅਫੀਮ ਬਰਾਮਦ ਕਰਕੇ ਖੁਰਲਾ ਕਿੰਗਰਾ ਦੇ ਰਹਿਣ ਵਾਲੇ ਸ਼ਿਵ ਸੈਨਾ ਨੇਤਾ ਪੰਕਜ ਪਾਰਸ ਤੇ ਉਸਦੇ ਸਾਥੀ ਆਬਾਦਪੁਰਾ ਵਾਸੀ ਦੀਪਕ ਉਰਫ ਦੀਪੂ ਨੂੰ ਕਾਬੂ ਕਰ ਲਿਆ ਹੈ। ਦੋਸ਼ੀ ਨੂੰ 2 ਦਿਨ ਦੇ ਪੁਲਿਸ ਰਿਮਾਂਡ ਉਤੇ ਲਿਆ ਹੈ।
ਏਡੀਸੀਪੀ ਅਦਿੱਤਿਆ ਨੇ ਦੱਸਿਆ ਕਿ ਥਾਣਾ 6 ਦੀ ਪੁਲਿਸ ਦੇ ਮੁਖੀ ਅਜਾਇਬ ਸਿੰਘ ਔਜਲਾ ਕੋਲ ਨਕੋਦਰ ਰੋਡ ਉਤੇ ਸਥਿਤ ਕੋਰੀਅਰ ਕੰਪਨੀ ਦਾ ਮੁਲਾਜ਼ਮ ਇਕ ਪਾਰਸਲ ਲੈ ਕੇ ਆਇਆ ਤੇ ਕਿਹਾ ਕਿ ਉਸਦੇ ਪਾਰਸਲ ਵਿਚੋਂ ਅਜੀਬ ਜਿਹੀ ਸਮੈੱਲ ਆ ਰਹੀ ਹੈ। ਪਤਾ ਲੱਗਣ ਉਤੇ ਇਹ ਮਾਮਲਾ ਸਾਹਮਣੇ ਆਇਆ।