ਸ਼ਿਲਪਾ ਸ਼ੈਟੀ ਅਜ਼ਾਦੀ ਦਿਵਸ ਵਿਸ਼ ਕਰਨ ‘ਤੇ ਹੋਈ ਟ੍ਰੋਲ, ਲੋਕਾਂ ਨੇ ਪੁੱਛਿਆ- ਜੇਲ੍ਹ ‘ਚੋਂ ਕਦੋਂ ਆ ਰਹੇ ਹਨ ਰਾਜ ਕੁੰਦਰਾ?

0
1832

ਨਵੀਂ ਦਿੱਲੀ | ਅਦਾਕਾਰਾ ਸ਼ਿਲਪਾ ਸ਼ੈਟੀ ਨੇ 75ਵੇਂ ਅਜ਼ਾਦੀ ਦਿਵਸ ਮੌਕੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਰੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਸ਼ਿਲਪਾ ਦੇ ਪਤੀ ਰਾਜ ਕੁੰਦਰਾ ਅਸ਼ਲੀਲ ਫਿਲਮਾਂ ਦਾ ਕਾਰੋਬਾਰ ਕਰਨ ਦੇ ਦੋਸ਼ ’ਚ ਜੇਲ੍ਹ ’ਚ ਹਨ। ਉੱਥੇ ਹੀ ਸ਼ਿਲਪਾ ਲਗਾਤਾਰ ਖ਼ੁਦ ਨੂੰ ਤੇ ਆਪਣੇ ਪਰਿਵਾਰ ਨੂੰ ਨਾਰਮਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਿਲਪਾ ਦੀ ਛੋਟੀ ਭੈਣ ਸ਼ਮਿਤਾ ਸ਼ੈਟੀ ਇਨ੍ਹਾਂ ਦਿਨਾਂ ’ਚ ਬਿੱਗ ਬੌਸ ਓਟੀਟੀ ’ਚ ਮੁਕਾਬਲੇਬਾਜ਼ ਦੇ ਤੌਰ ’ਤੇ ਗਈ ਹੈ।

ਸ਼ਿਲਪਾ ਨੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ, “ਦੁਨੀਆ ਭਰ ’ਚ ਮੇਰੇ ਸਾਰੇ ਭਾਰਤੀ ਸਾਥੀਆਂ ਨੂੰ ਅਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ।” ਸ਼ਿਲਪਾ ਦੀ ਇਸ ਪੋਸਟ ’ਤੇ ਜਿੱਥੇ ਕਈ ਲੋਕ ਉਨ੍ਹਾਂ ਨੂੰ ਅਜ਼ਾਦੀ ਦਿਵਸ ਦੀਆਂ ਵਧਾਈਆਂ ਦੇ ਰਹੇ ਹਨ ਤਾਂ ਉਥੇ ਹੀ ਕੁਝ ਅਜਿਹੇ ਲੋਕ ਵੀ ਹਨ, ਜੋ ਉਨ੍ਹਾਂ ਨੂੰ ਟਰੋਲ ਕਰਨ ਤੋਂ ਬਾਜ਼ ਨਹੀਂ ਆ ਰਹੇ।

ਉਨ੍ਹਾਂ ਦੀ ਪੋਸਟ ’ਤੇ ਇਕ ਯੂਜ਼ਰ ਨੇ ਲਿਖਿਆ- ਸੁਪਰ ਤੋਂ ਉੱਪਰ ਰਾਜ ਕੁੰਦਰਾ ਤਾਂ ਉੱਥੇ ਹੀ ਦੂਜੇ ਟ੍ਰੋਲਰ ਨੇ ਪੁੱਛਿਆ ਕਿ ਰਾਜ ਕੁੰਦਰਾ ਜੇਲ੍ਹ ‘ਚੋਂ ਕਦੋਂ ਆ ਰਹੇ ਹਨ?