ਮੋਹਾਲੀ ਦੀ ਸ਼ੈਫਾਲਿਕਾ PCS (ਜੁਡੀਸ਼ੀਅਲ) ‘ਚ 5ਵਾਂ ਰੈਂਕ ਲੈ ਕੇ ਬਣੀ ਜੱਜ; ਮਾਪਿਆਂ ਦਾ ਨਾਮ ਕੀਤਾ ਰੌਸ਼ਨ

0
417

ਮੋਹਾਲੀ, 13 ਅਕਤੂਬਰ | ਮੋਹਾਲੀ ਦੇ ਫੇਜ਼-2 ਦੀ ਸ਼ੈਫਾਲਿਕਾ ਸੁਨੇਜਾ ਨੇ ਪੰਜਾਬ ਸਿਵਲ ਸੇਵਾਵਾਂ ਜੁਡੀਸ਼ੀਅਲ ਵਿਚ 5ਵਾਂ ਰੈਂਕ ਹਾਸਲ ਕਰਕੇ ਮਾਪਿਆਂ ਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਸੁਨੇਜਾ ਦੇ ਜੱਜ ਬਣਨ ਨਾਲ ਹੁਣ ਉਨ੍ਹਾਂ ਦੇ ਪਰਿਵਾਰ ਦੀ ਤੀਜੀ ਪੀੜ੍ਹੀ ਜੱਜ ਵਜੋਂ ਸੇਵਾਵਾਂ ਨਿਭਾਵੇਗੀ।

ਸ਼ੈਫਾਲਿਕਾ ਦੇ ਦਾਦਾ ਸੈਸ਼ਨ ਜੱਜ ਸਨ, ਉਸ ਦੇ ਮਾਤਾ ਪੂਨਮ ਸੁਨੇਜਾ ਹਰਿਆਣਾ ਵਿਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਸੇਵਾ ਨਿਭਾਅ ਰਹੇ ਹਨ। ਸ਼ੈਫਾਲਿਕਾ ਨੇ ਦੂਜੀ ਕੋਸ਼ਿਸ਼ ’ਚ ਪੀ.ਸੀ.ਐਸ. ਪ੍ਰੀਖਿਆ ਵਿਚ ਸਫਲਤਾ ਹਾਸਲ ਕੀਤੀ ਹੈ। ਸ਼ੈਫਾਲਿਕਾ ਨੇ ਕਿਹਾ ਕਿ ਆਪਣੀ ਸਫਲਤਾ ਦਾ ਸਿਹਰਾ ਉਹ ਆਪਣੇ ਪਤੀ ਸ਼ਿਵਦੀਪ ਸਿੰਘ ਹੰਸ ਨੂੰ ਦਿੰਦੀ ਹੈ ਜੋ ਕਿ ਪੰਜਾਬ ਪੁਲਿਸ ਵਿਚ ਸਹਾਇਕ ਲੀਗਲ ਅਫਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਸ਼ੈਫਾਲਿਕਾ ਦੇ ਜੱਜ ਬਣਨ ਮਗਰੋਂ ਉਨ੍ਹਾਂ ਦੇ ਘਰ ਖੁਸ਼ੀ ਦਾ ਮਾਹੌਲ ਹੈ ਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।