ਲੇਹ ਲੱਦਾਖ ’ਚ ਡਿਊਟੀ ਦੌਰਾਨ ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ, ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਸ਼ਮਸ਼ੇਰ ਸਿੰਘ

0
512

ਅੰਮ੍ਰਿਤਸਰ, 29 ਦਸੰਬਰ | ਲੇਹ ਲੱਦਾਖ ’ਚ ਡਿਊਟੀ ਦੌਰਾਨ ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ ਹੋ ਗਿਆ। ਫੌਜੀ ਜਵਾਨ ਦੀ ਪਛਾਣ ਸ਼ਮਸ਼ੇਰ ਸਿੰਘ ਵਜੋਂ ਹੋਈ ਹੈ। ਫੌਜੀ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਡੱਗ ਤੂਤ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਕਰੀਬ 4 ਸਾਲ ਪਹਿਲਾਂ ਹੀ ਫੌਜ ਦੀ 105 ਇੰਜੀਨੀਅਰਿੰਗ ਬਟਾਲੀਅਨ ’ਚ ਭਰਤੀ ਹੋਇਆ ਸੀ। ਡਿਊਟੀ ਦੌਰਾਨ ਉਹ ਸ਼ਹੀਦ ਹੋ ਗਿਆ।

ਸ਼ਮਸ਼ੇਰ ਸਿੰਘ ਦੀ ਸ਼ਹੀਦੀ ਦੀ ਖ਼ਬਰ ਸੁਣਦਿਆਂ ਹੀ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ, ਜਿਸ ਦਾ ਕੱਲ੍ਹ ਸਸਕਾਰ ਕੀਤਾ ਜਾਵੇਗਾ। ਸ਼ਹੀਦ ਸ਼ਮਸ਼ੇਰ ਸਿੰਘ ਦੀਆਂ 2 ਭੈਣਾਂ ਅਤੇ ਇਕ ਭਰਾ ਸੀ। ਉਹ ਅਜੇ ਕੁਆਰਾ ਸੀ।

ਵੇਖੋ ਵੀਡੀਓ

https://www.facebook.com/punjabibulletin/videos/1351134165527341