ਉਤਰ ਪ੍ਰਦੇਸ਼ | ਪਤੀ-ਪਤਨੀ ਦਾ ਰਿਸ਼ਤਾ ਸਭ ਤੋਂ ਅਨਮੋਲ ਮੰਨਿਆ ਜਾਂਦਾ ਹੈ । ਇਸ ਰਿਸ਼ਤੇ ਵਿੱਚ ਜਿਥੇ ਛੋਟੀਆਂ -ਛੋਟੀਆਂ ਗਲਾ ਨੂੰ ਲੈ ਕੇ ਲੜਾਈ ਝਗੜਾ ਹੁੰਦਾ ਰਹਿੰਦਾ ਹੈ, ਉੱਥੇ ਹੀ ਬਹੁਤ ਸਾਰਾ ਪਿਆਰ ਵੀ ਇਸ ਰਿਸ਼ਤੇ ‘ਚ ਪਾਇਆ ਜਾਂਦਾ ਹੈ| ਅਕਸਰ ਹੀ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਪਤੀ-ਪਤਨੀ ਲੜਦੇ-ਝਗੜਦੇ ਰਹਿੰਦੇ ਹਨ ਪਰ ਇਕ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਤਨੀ ਵੱਲੋਂ ਖਾਣਾ ਬਣਾਇਆ ਗਿਆ ਸੀ ਤੇ ਖਾਣੇ ‘ਚ ਵਾਲ ਮਿਲਣ ਤੋਂ ਬਾਅਦ ਪਤੀ ਵੱਲੋਂ ਆਪਣੀ ਪਤਨੀ ਨੂੰ ਗੰਜਾ ਕਰ ਦਿੱਤਾ ਗਿਆ ਹੈ । ਇਹ ਦਰਦਨਾਕ ਮਾਮਲਾ ਉਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲੇ ਤੋਂ ਸਾਹਮਣੇ ਆਇਆ ਹੈ|
ਦੱਸਿਆ ਜਾ ਰਿਹਾ ਹੈ ਕਿ ਤੀਹ ਸਾਲਾਂ ਦੀ ਸੀਮਾ ਦਾ ਵਿਆਹ 7 ਸਾਲ ਪਹਿਲਾਂ ਹੋਇਆ ਸੀ । ਰੋਜ਼ ਦੀ ਤਰ੍ਹਾਂ ਉਹ ਖਾਣਾ ਬਣਾ ਕੇ ਆਪਣੇ ਪਰਿਵਾਰ ਨੂੰ ਖਵਾ ਰਹੀ ਸੀ । ਇਸੇ ਦੌਰਾਨ ਉਸ ਦੇ ਪਤੀ ਦੇ ਖਾਣੇ ਵਿੱਚੋਂ ਇੱਕ ਵਾਲ ਨਿਕਲ ਆਇਆ, ਜਿਸ ਕਾਰਨ ਉਸ ਦਾ ਪਤੀ ਗੁੱਸੇ ਵਿੱਚ ਆ ਗਿਆ ਹੈ । ਇਹ ਗੁਸਾ ਇੰਨਾ ਵਧ ਗਿਆ ਕਿ ਉਸ ਨੇ ਆਪਣੀ ਪਤਨੀ ਦੀ ਮਾਰਕੁੱਟ ਸ਼ੁਰੂ ਕਰ ਦਿੱਤੀ ਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ । ਜਦੋਂ ਫਿਰ ਵੀ ਮਨ ਨਹੀਂ ਭਰਿਆ ਤਾਂ ਉਸ ਵੱਲੋ ਆਪਣੀ ਪਤਨੀ ਦੇ ਵਾਲ ਕੱਟ ਕੇ ਉਸ ਨੂੰ ਗੰਜਾ ਕਰ ਦਿਤਾ ਗਿਆ|

ਉਥੇ ਹੀ ਜਦੋਂ ਇਸ ਸਬੰਧੀ ਪਿੰਡ ਦੀਆਂ ਔਰਤਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕੋਈ ਵੀ ਔਰਤ ਬੋਲਣ ਨੂੰ ਤਿਆਰ ਨਹੀਂ ਹੋ ਰਹੀ । ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ । ਪੁਲਿਸ ਵੱਲੋਂ ਮਾਮਲਾ ਗੰਭੀਰਤਾ ਨਾਲ ਲੈਂਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ|