ਲੁਧਿਆਣਾ ਤੋਂ ਸ਼ਰਮਨਾਕ ਖਬਰ : 12 ਸਾਲ ਦੇ ਵਿਦਿਆਰਥੀ ਨਾਲ 4 ਨਾਬਾਲਿਗਾਂ ਕੀਤੀ ਬਦਫੈਲੀ; ਵਿਰੋਧ ਕਰਨ ‘ਤੇ ਕੁੱਟਿਆ

0
370

ਲੁਧਿਆਣਾ, 16 ਅਕਤੂਬਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਲੁਧਿਆਣਾ ‘ਚ ਸਕੂਲ ਦੀ ਤੀਜੀ ਮੰਜ਼ਿਲ ‘ਤੇ ਨਾਬਾਲਿਗ ਵਿਦਿਆਰਥੀ ਨਾਲ 4 ਨੌਜਵਾਨਾਂ ਨੇ ਬਦਫੈਲੀ ਕੀਤੀ। ਪੀੜਤ ਵੱਲੋਂ ਵਿਰੋਧ ਕਰਨ ਉਤੇ ਕੁੱਟਮਾਰ ਕੀਤੀ। ਪੀੜਤ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਪੀੜਤ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ 12 ਸਾਲ ਦਾ ਹੈ। ਉਹ ਮਾਧੋਪੁਰੀ ਦੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਦਾ ਹੈ। ਸ਼ਾਮ 4-5 ਵਜੇ ਮੁਲਜ਼ਮਾਂ ਨੇ ਖੇਡਣ ਬਹਾਨੇ ਉਸ ਦੇ ਲੜਕੇ ਨੂੰ ਬੁਲਾਇਆ ਤੇ ਬਦਫੈਲੀ ਕੀਤੀ। ਇਸ ਸਬੰਧੀ ਲੜਕੇ ਨੇ ਰੋਂਦੇ ਹੋਏ ਸਾਰੀ ਘਟਨਾ ਦੱਸੀ। ਦੱਸ ਦਈਏ ਕਿ ਚਾਰੋਂ ਦੋਸ਼ੀ ਨਾਬਾਲਿਗ ਹਨ। ਤਫ਼ਤੀਸ਼ੀ ਅਫ਼ਸਰ ਗਮਦੂਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ 377, 06 ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।