ਲੁਧਿਆਣਾ ਤੋਂ ਸ਼ਰਮਨਾਕ ਘਟਨਾ : 8ਵੀਂ ਜਮਾਤ ਦੀ ਵਿਦਿਆਰਥਣ ਨੂੰ ਫੈਕਟਰੀ ਦੇ ਠੇਕੇਦਾਰ ਨੇ ਬਣਾਇਆ ਹਵਸ ਦਾ ਸ਼ਿਕਾਰ

0
744

ਲੁਧਿਆਣਾ, 10 ਨਵੰਬਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਹਵਸ ਵਿਚ ਅੰਨ੍ਹੇ ਫੈਕਟਰੀ ਦੇ ਠੇਕੇਦਾਰ ਨੇ ਨਾਬਾਲਗ ਵਿਦਿਆਰਥਣ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ ਤੇ ਉਸਨੂੰ ਵੱਖ-ਵੱਖ ਥਾਵਾਂ ‘ਤੇ ਲਿਜਾ ਕੇ ਸਰੀਰਕ ਸਬੰਧ ਬਣਾਉਂਦਾ ਰਿਹਾ। ਪੇਟ ਵਿਚ ਦਰਦ ਹੋਣ ‘ਤੇ ਲੜਕੀ ਨੇ ਮਾਪਿਆਂ ਨੂੰ ਆਪਣੇ ਨਾਲ ਹੋ ਰਹੀ ਹੈਵਾਨੀਅਤ ਬਾਰੇ ਦੱਸਿਆ। ਸੂਚਨਾ ਤੋਂ ਬਾਅਦ ਤੁਰੰਤ ਹਰਕਤ ਵਿਚ ਆਈ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਨੂਰਵਾਲ ਰੋਡ ਦੇ ਰਹਿਣ ਵਾਲੇ ਫੈਕਟਰੀ ਦੇ ਠੇਕੇਦਾਰ ਸੰਤੋਸ਼ ਖਿਲਾਫ ਮੁਕਦਮਾ ਦਰਜ ਕਰਕੇ ਨਾਕਾਬੰਦੀ ਦੌਰਾਨ ਉਸਨੂੰ ਗ੍ਰਿਫਤਾਰ ਕਰ ਲਿਆ ਹੈ।

ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਪੀੜਤ ਲੜਕੀ ਨੇ ਦੱਸਿਆ ਕਿ ਉਹ ਘਰ ਦੇ ਲਾਗੇ ਹੀ ਪੈਂਦੇ ਇਕ ਸਕੂਲ ਵਿਚ ਅੱਠਵੀਂ ਦੀ ਵਿਦਿਆਰਥਣ ਹੈ। ਛੁੱਟੀਆਂ ਵਿਚ ਉਹ ਫੈਕਟਰੀ ਵਿਚ ਕੰਮ ਕਰਨ ਲੱਗ ਪਈ। ਫੈਕਟਰੀ ਦੇ ਠੇਕੇਦਾਰ ਮੁਲਜ਼ਮ ਸੰਤੋਸ਼ ਕੁਮਾਰ ਨੇ ਬੱਚੀ ਦੀ ਮਾਸੂਮੀਅਤ ਦਾ ਫਾਇਦਾ ਚੁੱਕਿਆ ਅਤੇ ਉਸ ਨਾਲ ਦੋਸਤੀ ਕਰ ਲਈ।

ਮੁਲਜ਼ਮ ਨੇ ਲੜਕੀ ਨੂੰ ਤਾਜਪੁਰ ਰੋਡ ‘ਤੇ ਛੱਡ ਦਿੱਤਾ। ਰਾਤ ਵੇਲੇ ਲੜਕੀ ਨੇ ਮਾਪਿਆਂ ਨੂੰ ਉਸ ਨਾਲ ਹੋ ਰਹੇ ਜ਼ੁਲਮ ਦਾ ਪਤਾ ਲੱਗਾ। ਪੇਟ ਵਿਚ ਜ਼ਬਰਦਸਤ ਦਰਦ ਹੋਣ ਉਤੇ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 7 ਦੇ ਇੰਚਾਰਜ ਸੁਖਦੇਵ ਸਿੰਘ ਬਰਾੜ ਦਾ ਕਹਿਣਾ ਹੈ ਕਿ ਪੁਲਿਸ ਨੇ ਨੂਰਵਾਲਾ ਰੋਡ ਦੇ ਰਹਿਣ ਵਾਲੇ ਠੇਕੇਦਾਰ ਸੰਤੋਸ਼ ਕੁਮਾਰ ਖਿਲਾਫ ਮੁਕਦਮਾ ਦਰਜ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ।