ਚੰਗੀ ਖਬਰ : ਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਜੰਮੂ-ਕਸ਼ਮੀਰ ਦੇ ਪਹਿਲੇ ਰੇਲ ਕੋਚ ਰੈਸਟੋਰੈਂਟ ਦੀ ਹੋਈ ਸ਼ੁਰੂਆਤ

0
296

ਨਵੀਂ ਦਿੱਲੀ, 10 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਮਾਤਾ ਵੈਸ਼ਣੋ ਦੇਵੀ ਰੇਲਵੇ ਸਟੇਸ਼ਨ ਕੱਟੜਾ ਵਿਚ ਭਾਰਤੀ ਰੇਲਵੇ ਦੀ ਯੋਜਨਾ ਰੈਸਟੋਰੈਂਟ ਆਨ ਵ੍ਹੀਲਸ ਸ਼ਰਧਾਲੂਆਂ ਨੂੰ ਸਮਰਪਿਤ ਕੀਤੀ ਗਈ। ਜੰਮੂ-ਕਸ਼ਮੀਰ ਦਾ ਪਹਿਲਾ ਰੇਲ ਕੋਚ ਰੈਸਟੋਰੈਂਟ ਕੱਟੜਾ ਰੇਲਵੇ ਸਟੇਸ਼ਨ ਰੇਲ ਪਰਿਸਰ ਵਿਚ ਸਥਾਪਤ ਕੀਤਾ ਗਿਆ। ਟ੍ਰੇਨ ਦੇ ਪੁਰਾਣੇ ਡੱਬਿਆਂ ਦਾ ਨਵੀਨੀਕਰਨ ਕਰਕੇ ਇਸ ਨੂੰ ਆਧੁਨਿਕ ਰੈਸਟੋਰੈਂਟ ਦਾ ਰੂਪ ਦਿੱਤਾ ਗਿਆ। ਪੂਰੀ ਤਰ੍ਹਾਂ 2 AC ਰੈਸਟੋਰੈਂਟ ਵਿਚ 16 ਟੇਬਲ ਤੇ 64 ਕੁਰਸੀਆਂ ਲਗਾਈਆਂ ਗਈਆਂ ਹਨ।

ਇਸ ਆਧੁਨਿਕ ਰੇਲ ਕੋਟ ਰੈਸਟੋਰੈਂਟ ਦਾ ਸੰਚਾਲਨ ਮਾਂ ਤਾਰਾ ਇੰਟਰਪ੍ਰਾਈਜਿਜ਼ ਨੇ ਕੀਤਾ। ਇਹ ਸਹੂਲਤ 5 ਸਾਲਾਂ ਲਈ ਹੋਵੇਗੀ। ਇਹ ਰੈਸਟੋਰੈਂਟ ਵਿਚ ਫ੍ਰੀ ਵਾਈ-ਫਾਈ ਸਹੂਲਤ ਹੋਵੇਗੀ। ਜੋ ਇਥੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਮੁਸਾਫਿਰਾਂ ਦਾ ਧਿਆਨ ਖਿੱਚੇਗਾ। ਦੱਸ ਦਈਏ ਕਿ ਪੂਰੇ ਭਾਰਤ ਵਿਚ 9-10 ਮੁੱਖ ਰੇਲਵੇ ਸਟੇਸ਼ਨਾਂ ‘ਤੇ ਇਸੇ ਤਰ੍ਹਾਂ ਦੇ ਰੈਸਟੋਰੈਂਟ ਪਹਿਲਾਂ ਹੀ ਸਫਲਤਾਪੂਰਵਕ ਸ਼ੁਰੂ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਦੇ ਰੇਲ ਕੋਚ ਰੈਸਟੋਰੈਂਟ ਦਾ ਕੰਮ ਜੰਮੂ ਰੇਲਵੇ ਸਟੇਸ਼ਨ ਵਿਚ ਚੱਲ ਰਿਹਾ ਹੈ।

ਇਸ ਰੈਸਟੋਰੈਂਟ ਵਿਚ ਮੁਸਾਫਿਰਾਂ ਨੂੰ ਸਟੇਸ਼ਨ ‘ਤੇ ਸੁਆਦੀ ਪਕਵਾਨਾਂ ਦਾ ਆਨੰਦ ਮਿਲੇਗਾ। ਸਭ ਤੋਂ ਵੱਡੀ ਮਹੱਤਤਾ ਇਹ ਹੈ ਕਿ ਇਹ ਰੈਸਟੋਰੈਂਟ 24 ਘੰਟੇ ਖੁੱਲ੍ਹਾ ਰਹੇਗਾ।