ਇਨਸਾਨੀਅਤ ਸ਼ਰਮਸਾਰ ! ਪਲਾਟ ‘ਚ ਪਾਣੀ ਪੀਣ ਆਈ ਗਾਂ ਨੂੰ ਕੁੱਟ-ਕੁੱਟ ਦਿੱਤਾ ਮਾਰ, 2 ਦੋਸ਼ੀ ਗ੍ਰਿਫਤਾਰ

0
505

ਸੰਗਰੂਰ, 6 ਨਵੰਬਰ | ਭਵਾਨੀਗੜ੍ਹ ਥਾਣਾ ਖੇਤਰ ਦੇ ਅਜੀਤ ਨਗਰ ਇਲਾਕੇ ‘ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਉਸਾਰੀ ਅਧੀਨ ਘਰ ਦੇ ਕੋਲ ਪਲਾਟ ਤੋਂ ਪਾਣੀ ਪੀਣ ਆਈ ਇੱਕ ਗਾਂ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਇਸ ਨਾਲ ਇਲਾਕਾ ਨਿਵਾਸੀਆਂ ਅਤੇ ਪਸ਼ੂ ਪ੍ਰੇਮੀਆਂ ਵਿਚ ਰੋਸ ਫੈਲ ਗਿਆ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਅਣਪਛਾਤੇ ਵਿਅਕਤੀ ਸਮੇਤ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਥਾਣਾ ਭਵਾਨੀਗੜ੍ਹ ਦੇ ਐੱਸਐੱਚਓ ਗੁਰਨਾਮ ਸਿੰਘ ਨੇ ਦੱਸਿਆ ਕਿ ਬੁੱਧ ਸਿੰਘ ਵਾਸੀ ਅਜੀਤ ਨਗਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਭਵਾਨੀਗੜ੍ਹ ਵਾਸੀ ਰਾਜ ਕੁਮਾਰ ਉਰਫ਼ ਰਾਜਾ ਦਾ ਉਸ ਦੇ ਘਰ ਦੇ ਸਾਹਮਣੇ ਇੱਕ ਪਲਾਟ ਹੈ, ਜਿੱਥੇ ਮਕਾਨ ਬਣਾਇਆ ਜਾ ਰਿਹਾ ਹੈ। ਬੀਤੇ ਦਿਨ ਜਦੋਂ ਉਹ (ਬੁੱਢਾ ਸਿੰਘ) ਆਪਣੇ ਘਰ ਦੇ ਬਾਹਰ ਮੌਜੂਦ ਸੀ ਤਾਂ ਉਸ ਨੇ ਦੇਖਿਆ ਕਿ ਰਾਜਕੁਮਾਰ, ਉਸ ਦਾ ਨੌਕਰ ਸ਼ੰਕਰ ਅਤੇ ਇੱਕ ਹੋਰ ਵਿਅਕਤੀ ਉਨ੍ਹਾਂ ਦੇ ਪਲਾਟ ਵਿਚ ਦਾਖਲ ਹੋਈ ਗਾਂ ਨੂੰ ਡੰਡਿਆਂ ਨਾਲ ਕੁੱਟ ਰਹੇ ਸਨ। ਗਾਂ ਪਾਣੀ ਪੀਣ ਲਈ ਪਲਾਟ ਵਿਚ ਆਈ ਸੀ। ਉਨ੍ਹਾਂ ਨੇ ਵਿਵਾਦ ਦੇ ਡਰੋਂ ਉਸ ਨੇ ਨੂੰ ਕੁਝ ਨਹੀਂ ਕਿਹਾ। ਸ਼ਾਮ ਨੂੰ ਉਸ ਨੇ ਦੇਖਿਆ ਕਿ ਕੁੱਟਮਾਰ ਕਾਰਨ ਪਲਾਟ ਵਿਚ ਗਾਂ ਦੀ ਮੌਤ ਹੋ ਚੁੱਕੀ ਸੀ।

ਗਾਂ ਦੀ ਮੌਤ ਦਾ ਪਤਾ ਲੱਗਦਿਆਂ ਹੀ ਸ਼ਹਿਰ ਦੇ ਪਸ਼ੂ ਪ੍ਰੇਮੀ ਮੌਕੇ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਲੋਕਾਂ ਨੇ ਉਕਤ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਿਸ ਨੇ ਮ੍ਰਿਤਕ ਗਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਬੁੱਧ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਰਾਜ ਕੁਮਾਰ, ਸ਼ੰਕਰ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)