ਡਰੱਗਜ਼ ਮਾਮਲੇ ‘ਚ ਫਸੇ ਸ਼ਾਹਰੁਖ ਦੇ ਬੇਟੇ ਆਰੀਅਨ ਨੂੰ ਕੱਲ ਤੱਕ ਜ਼ਮਾਨਤ ਨਾ ਮਿਲੀ ਤਾਂ ਜੇਲ੍ਹ ‘ਚ ਹੀ ਮਨਾਏਗਾ ਦੀਵਾਲੀ

0
1914

ਮੁੰਬਈ | ਸੁਪਰਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ ‘ਤੇ ਬੁੱਧਵਾਰ ਨੂੰ ਬੰਬੇ ਹਾਈ ਕੋਰਟ ‘ਚ ਸੁਣਵਾਈ ਹੋਈ। ਇਸ ਮਾਮਲੇ ਦੀ ਸੁਣਵਾਈ ਲਗਾਤਾਰ 2 ਦਿਨ ਚੱਲ ਰਹੀ ਹੈ।

ਮਾਮਲੇ ਦੀ ਅਗਲੀ ਸੁਣਵਾਈ ਅੱਜ (ਵੀਰਵਾਰ) ਨੂੰ ਹੋ ਰਹੀ ਹੈ ਅਤੇ ਆਰੀਅਨ ਦੀ ਜ਼ਮਾਨਤ ‘ਤੇ ਫੈਸਲਾ ਆਵੇਗਾ। ਕੱਲ 29 ਅਕਤੂਬਰ ਤੱਕ ਇਸ ਮਾਮਲੇ ਵਿੱਚ ਫੈਸਲਾ ਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤੋਂ ਬਾਅਦ ਅਦਾਲਤ ‘ਚ ਦੀਵਾਲੀ ਦੀਆਂ ਛੁੱਟੀਆਂ ਸ਼ੁਰੂ ਹੋ ਜਾਣਗੀਆਂ।

ਆਰੀਅਨ ਲਈ ਅੱਜ ਜ਼ਮਾਨਤ ਮਿਲਣੀ ਜ਼ਰੂਰੀ ਹੈ, ਦੀਵਾਲੀ ਬ੍ਰੇਕ ਬਣੀ ਸੰਕਟ

ਬੰਬੇ ਹਾਈ ਕੋਰਟ ਨੇ ਆਰੀਅਨ ਦੀ ਜ਼ਮਾਨਤ ‘ਤੇ ਅੱਜ ਆਪਣਾ ਫੈਸਲਾ ਸੁਣਾਉਣਾ ਹੈ। ਦੀਵਾਲੀ ਦੀਆਂ ਛੁੱਟੀਆਂ ਤੋਂ ਪਹਿਲਾਂ ਅਦਾਲਤ ਵੱਲੋਂ ਆਪਣਾ ਫੈਸਲਾ ਦੇਣਾ ਬਹੁਤ ਜ਼ਰੂਰੀ ਹੈ, ਜੇਕਰ ਆਰੀਅਨ ਖਾਨ ਨੂੰ ਅੱਜ ਜ਼ਮਾਨਤ ਨਾ ਮਿਲੀ ਤਾਂ ਸਟਾਰਕਿਡ ਨੂੰ 15 ਨਵੰਬਰ ਤੱਕ ਜੇਲ ‘ਚ ਹੀ ਰਹਿਣਾ ਪਵੇਗਾ।

ਬੰਬੇ ਹਾਈ ਕੋਰਟ ‘ਚ ਦੀਵਾਲੀ ਦੀਆਂ ਛੁੱਟੀਆਂ 1 ਨਵੰਬਰ ਤੋਂ ਸ਼ੁਰੂ ਹੋ ਰਹੀਆਂ ਹਨ। 1 ਤੋਂ 6 ਨਵੰਬਰ ਤੱਕ ਦੀਵਾਲੀ ਦੀ ਛੁੱਟੀ ਰਹੇਗੀ। ਅਦਾਲਤ 1 ਨਵੰਬਰ ਤੋਂ 12 ਨਵੰਬਰ ਤੱਕ ਬੰਦ ਰਹੇਗੀ।

13-14 ਨਵੰਬਰ ਨੂੰ ਸ਼ਨੀਵਾਰ, ਐਤਵਾਰ ਹੋਣ ਕਾਰਨ ਅਦਾਲਤੀ ਛੁੱਟੀ ਰਹੇਗੀ। ਦੀਵਾਲੀ ਦੀਆਂ ਛੁੱਟੀਆਂ ਤੋਂ ਪਹਿਲਾਂ 29 ਅਕਤੂਬਰ ਬੰਬੇ ਹਾਈ ਕੋਰਟ ਦਾ ਆਖਰੀ ਕੰਮਕਾਜੀ ਦਿਨ ਹੈ। ਇਸ ਤੋਂ ਬਾਅਦ 15 ਨਵੰਬਰ ਨੂੰ ਬੰਬੇ ਹਾਈ ਕੋਰਟ ਖੁੱਲ੍ਹੇਗੀ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ