ਜਲੰਧਰ . ਡੀਸੀ ਘਨਸ਼ਿਆਮ ਥੋਰੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਕੋਰੋਨਾ ਨੂੰ ਲੈ ਕੇ ਸਤੰਬਰ ਮਹੀਨਾ ਸਭ ਤੋਂ ਵੱਧ ਖਤਰਨਾਕ ਹੋਣ ਵਾਲਾ ਹੈ। ਉਹਨਾਂ ਕਿਹਾ ਕਿ ਹੁਣ ਸਾਨੂੰ ਅੱਗੇ ਨਾਲੋਂ ਵੀ ਵੱਧ ਸਾਵਧਾਨੀਆਂ ਰੱਖਣੀਆਂ ਪੈਣਗੀਆਂ। ਡੀਸੀ ਨੇ ਹੈਲਥ ਮਾਹਿਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਗੱਲ ਆਖੀ ਹੈ। ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 4628 ਹੋ ਗਈ ਹੈ ਤੇ ਕੋਰੋਨਾ ਨਾਲ ਮਰਨ ਵਾਲਿਆ ਦੀ ਸੰਖਿਆ 117 ਹੈ।
ਡੀਸੀ ਦੇ ਭਾਸ਼ਣ ਦੀਆਂ ਅਹਿਮ ਗੱਲਾਂ
- ਰੈਪਿਡ ਟੈਸਟ 1000 ਰੁਪਏ ਵਿਚ ਹੋਵੇਗਾ
- ਅਗਸਤ ਦੇ 10 ਦਿਨ ਤੇ ਸਤੰਬਰ ‘ਚ ਕੋਰੋਨਾ ਜ਼ਿਆਦਾ ਵੱਧੇਗਾ
- ਟੈਸਟਾਂ ਦੀ ਗਿਣਤੀ ਤਿੰਨ ਗੁਣਾ ਵਧਾਈ ਜਾ ਚੁੱਕੀ ਹੈ
- 1000 ਟੈਸਟਾਂ ਤੋਂ ਵਧਾ ਕੇ ਰੋਜ਼ ਹੋਣਗੇ 3100 ਟੈਸਟ
- ਹੈਲਥ ਜਾਂਚ ਕਰਨ ਲਈ ਟੀਮਾਂ ਕੀਤੀ ਡਬਲ
- 31 ਨਿੱਜੀ ਹਸਪਤਾਲ ਕੋਰੋਨਾ ਦੇ ਇਲਾਜ ਲਈ ਤਿਆਰ
- ਵੈਂਟੀਲੇਟਰ ਤੇ ਬੈੱਡਾ ਦੀ ਗਿਣਤੀ ਵਿਚ ਹੋਇਆ ਵਾਧਾ
- ਸਿਵਲ ਹਸਪਤਾਲ ਵਿਚ ਲਾਈਆਂ 2 ਆਕਸੀਜਨ ਮਸ਼ੀਨਾਂ
- ਨਿੱਜੀ ਹਸਪਤਾਲਾਂ ਸਰਕਾਰ ਤੋਂ ਫ੍ਰੀ ‘ਚ ਲੈ ਸਕਦੇ ਨੇ ਵੈਂਟੀਲੇਟਰ