ਸੀਨੀਅਰ ਬੀਜੇਪੀ ਲੀਡਰ ਸਰਬਜੀਤ ਮੱਕੜ ਦੇ ਬੇਟੇ ਕੰਵਰਦੀਪ ਦੀ ਪਹਿਲੀ ਬਰਸੀ ਕੱਲ੍ਹ

0
2000

ਜਲੰਧਰ, 20 ਜੂਨ | ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਸੁਪਤਰ ਕੰਵਰਦੀਪ ਸਿੰਘ ਮੱਕੜ ਦੀ ਪਹਿਲੀ ਬਰਸੀ 21 ਜੂਨ 2025 ਦਿਨ ਸ਼ਨੀਵਾਰ ਨੂੰ ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿੱਖੇ ਦੁਪਿਹਰ 12 ਵਜੇ ਤੋਂ 1.30 ਵਜੇ ਤੱਕ ਹੋਵੇਗੀ।
ਸਰਬਜੀਤ ਮੱਕੜ ਨੇ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਓਹਨਾਂ ਦੇ ਸ਼ਹੀਦ ਊਧਮ ਸਿੰਘ ਨਗਰ ਸਥਿਤ ਘਰ ‘ਚ ਸਵੇਰੇ 11 ਵਜੇ ਪਾਏ ਜਾਣਗੇ। ਗੁਰੂਦੁਆਰਾ ਸਾਹਿਬ ‘ਚ ਹੋ ਰਹੇ ਸਮਾਗਮ ‘ਚ ਵੱਖ-ਵੱਖ ਧਾਰਮਿਕ ਰਾਜਨੀਤਿਕ, ਸਮਾਜਿਕ ਜਥੇਬੰਦੀਆਂ ਨਾਲ਼ ਸੰਬਧਤ ਆਗੂ ਸਵਰਗੀ ਕੰਵਰ ਦੀਪ ਸਿੰਘ ਮੱਕੜ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

ਜਲੰਧਰ ਕੈਂਟ ਦੇ ਹਲਕਾ ਇੰਚਾਰਜ ਸਰਬਜੀਤ ਮੱਕੜ ਦੇ ਵੱਡੇ ਬੇਟੇ ਕੰਵਰਦੀਪ ਮੱਕੜ ਬੀਤੇ ਸਾਲ 22 ਜੂਨ ਨੂੰ ਗੁਰੂ ਚਰਨਾਂ ਵਿੱਚ ਜਾਂ ਵਿਰਾਜੇ ਸਨ।

ਕੰਵਰ ਦੀਪ ਸਿੰਘ ਮੱਕੜ ਸਰਬਜੀਤ ਮੱਕੜ ਦੇ ਤਿੰਨਾਂ ਪੁੱਤਰਾਂ ਵਿੱਚੋ ਸੱਭ ਤੋਂ ਵੱਡੇ ਸਨ। ਉਨ੍ਹਾਂ ਦਾ ਜਨਮ ਜਲੰਧਰ ਵਿਖੇ 3 ਮਾਰਚ 1986 ਨੂੰ ਹੋਇਆ ਸੀ। ਉਨ੍ਹਾਂ ਦੀ ਪੜ੍ਹਾਈ ਏ. ਪੀ. ਜੇ, ਕਾਲਜ, ਖਾਲਸਾ ਕਲਾਜ ਤੋਂ ਹੋਈ। ਇਨ੍ਹਾਂ ਦਾ ਵਿਆਹ ਜਲੰਧਰ ਦੇ ਉੱਘੇ ਸੂਦ ਪਰਿਵਾਰ ਦੀ ਬੇਟੀ ਨਾਨਕੀ ਸੂਦ ਨਾਲ਼ ਹੋਇਆ।

ਪਿਤਾ ਦਾ ਸਿਆਸੀ ਸ਼ਖ਼ਸੀਅਤ ਹੋਣ ਕਰਕੇ ਉਨ੍ਹਾਂ ਦਾ ਰੁਝਾਨ ਵੀ ਸਿਆਸਤ ਵੱਲ ਹੋ ਗਿਆ। ਸਿਆਸੀ ਸਰਗਰਮੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਨਾਲ ਅਤੇ ਪਿਤਾ ਸਰਬਜੀਤ ਮੱਕੜ ਵੱਲੋਂ ਕਪੂਰਥਲਾ ਵਿਧਾਨਸਭਾ ਹਲਕੇ ਵਿੱਚ ਵਿਧਾਇਕ ਦੀ ਚੋਣ ਲੜ੍ਹਨ ਉਪਰੰਤ ਅਤੇ ਇਨ੍ਹਾਂ ਦੀ ਕਾਬਲੀਅਤ ਨੂੰ ਮੁੱਖ ਰੱਖਦਿਆਂ ਇਨ੍ਹਾਂ ਨੂੰ ਸੈਂਟਰਲ ਕੋਆਪ੍ਰੇਟਿਵ ਬੈਂਕ ਕਪੂਰਥਲਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।
ਆਪਣੇ ਪਿਤਾ ਪੁਰਖੀ ਕੀਤੇ ਨੂੰ ਹੋਰ ਪ੍ਰਫੁਲਿਤ ਕਰਨ ਲਈ ਪਿਤਾ ਨੇ ਇਨ੍ਹਾਂ ਨੂੰ ਕੈਨੇਡਾ ਦੇ ਵੈਨਕੂਵਰ ਸ਼ਹਿਰ ਟਾਊਨਸ਼ਿਪ ਬਿਜ਼ਨਸ ਸ਼ੁਰੂ ਕਰਵਾਇਆ। ਉਹ ਇੱਕ ਸੰਖੇਪ ਜਿਹੀ ਬਿਮਾਰੀ ਉਪਰੰਤ 21ਜੂਨ 2024 ਨੂੰ ਗੁਰੂ ਚਰਨਾਂ ਵਿੱਚ ਜਾ ਵਿਰਾਜੇ।

ਪਰਿਵਾਰ ‘ਚ ਪਤਨੀ ਬੀਬੀ ਨਾਨਕੀ ਮੱਕੜ, ਪਿਤਾ ਸਰਬਜੀਤ ਸਿੰਘ ਮੱਕੜ, ਮਾਤਾ ਉਪਿੰਦਰਜੀਤ ਕੌਰ, ਭਰਾ ਅਤੇ ਭਾਬੀ ਮੰਨਸਿਮਰਨ ਸਿੰਘ ਅਤੇ ਜਸਲੀਨ ਕੌਰ, ਭਰਾ ਆਲਮ ਵਿਜੈ ਸਿੰਘ ਆਦਿ ਹਨ।