ਜਲੰਧਰ . ਪਰਿਵਾਰਾਂ ਵਿੱਚ ਬਜ਼ੁਰਗਾਂ ਦੇ ਮਹੱਤਵ ਨੂੰ ਵਧਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਨਵੀਂ ਸ਼ੁਰੂਆਤ ਕੀਤੀ ਹੈ।
ਦਾਦੀ ਤੇ ਪੋਤੀ ਦੇ ਰਿਸ਼ਤੇ ਨੂੰ ਗੂੜਾ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਆਨਲਾਈਨ ਮੁਕਾਬਲਾ ਕਰਵਾ ਰਿਹਾ ਹੈ। ਇਸ ਵਿਚ 15 ਸਾਲ ਦੀ ਉਮਰ ਤੱਕ ਦੀਆਂ ਕੁੜੀਆਂ ਹਿੱਸਾ ਲੈ ਸਕਦੀਆਂ ਹਨ।
ਕੁੜੀਆਂ ਆਪਣੀ ‘ਦਾਦੀ ਨਾਲ਼ ਸੈਲਫੀ’ ਤੇ ‘ਦਾਦੀ ਤੇ ਪੋਤੀ’ ਦੇ ਸਬੰਧਾਂ ਬਾਰੇ ਇੱਕ ਵੀਡੀਓ ਬਣਾਉਣਾ ਹੈ ਜੋ ਕਿ 30 ਸਕਿੰਟ ਜਾਂ 60 ਸੈਕਿੰਡ ਹੋਣਾ ਚਾਹੀਦਾ ਹੈ। ਇਹ ਵੀਡੀਓ ਤੇ ਸੈਲਫੀ 30 ਸਤੰਬਰ ਤੱਕ ਇਸ 98720-21457 ‘ਤੇ ਵੱਟਸ ਐਪ ਕਰਨੀਆਂ ਹਨ।
ਡੀਸੀ ਨੇ ਦੱਸਿਆ ਕਿ ਪਹਿਲੇ ਨੰਬਰ ਤੇ ਰਹਿਣ ਵਾਲੀ ਐਂਟਰੀ ਨੂੰ 10,000 ਰੁਪਏ ਦੂਜੇ ਤੇ ਤੀਜੇ ਵਾਲੀ ਨੂੰ 5000 ਤੇ 2100 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾਂ ਦਸ ਐਂਟਰੀਆਂ ਨੂੰ 1100-1100 ਰੁਪਏ ਦੇ ਇਨਾਮ ਦਿੱਤੇ ਜਾਣਗੇ।
ਅੱਜ ਇਸੇ ਮੁਹਿੰਮ ਦੇ ਤਹਿਤ 14000 ਬੂਟੇ ਲਾਉਣ ਦਾ ਫੈਸਲਾ ਵੀ ਕੀਤਾ ਗਿਆ ਤੇ ਇਸ ਸ਼ੁਰੂਆਤ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੂਟੇ ਲਾ ਕੇ ਕੀਤੀ ਗਈ।