ਜਲੰਧਰ | ਦਿਲਜਾਨ ਦਾ ਸ਼ਰਧਾਂਜਲੀ ਸਮਾਗਮ ਐਤਵਾਰ ਨੂੰ ਕਰਤਾਰਪੁਰ ਦੇ ਆਰਿਆ ਨਗਰ ਵਿੱਚ ਹੋਇਆ। ਹਰ ਹੋਈ ਨਮ ਅੱਖਾਂ ਨਾਲ ਦਿਲਜਾਨ ਨੂੰ ਆਖਰੀ ਵਿਦਾਈ ਦੇ ਰਿਹਾ ਸੀ ਪਰ ਜਦੋਂ ਦਿਲਜਾਨ ਦੀ ਤਿੰਨ ਸਾਲ ਦੀ ਬੇਟੀ ਸੁਰਾਯਾ ਵੱਲ ਪੈਂਦੀ ਤਾਂ ਲੋਕਾਂ ਦੇ ਅੱਥਰੂ ਨਿਕਲ ਜਾਂਦੇ ਸੀ। ਤਿੰਨ ਸਾਲ ਦੀ ਬੱਚੀ ਨੂੰ ਇਹ ਵੀ ਨਹੀਂ ਪਤਾ ਸੀ ਕਿ ਆਖਿਰ ਸਾਰੇ ਰੋ ਕਿਉਂ ਰਹੇ ਹਨ।
ਵੇਖੋ ਵੀਡੀਓ
ਦਿਲਜਾਨ ਦਾ ਜਨਮ 30 ਜੁਲਾਈ, 1989 ਨੂੰ ਕਰਤਾਰਪੁਰ ਵਿੱਚ ਹੋਇਆ। ਇੱਕ ਮਿਡਲ ਕਲਾਸ ਫੈਮਿਲੀ ਨਾਲ ਸੰਬੰਧ ਰੱਖਣ ਵਾਲਾ ਦਿਲਜਾਨ ਸਿਗਿੰਗ ‘ਚ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਸੀ।
ਸੰਗੀਤ ਦੀ ਸਿੱਖਿਆ ਉਨ੍ਹਾਂ ਦੇ ਪਿਤਾ ਮਦਨ ਮਾਦਰ ਨੇ ਦਿੱਤੀ ਜੋ ਕਿ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਸਾਹਿਬ ਦੇ ਸ਼ਿਗਰਦ ਰਹਿ ਚੁੱਕੇ ਹਨ।
ਆਪਣੇ ਕਰੀਅਰ ਦੀ ਸ਼ੁਰੂਅਤ ਰਿਆਲਟੀ ਸ਼ੋਅ ‘ਅਵਾਜ਼ ਪੰਜਾਬ ਦੀ’ ਤੋਂ ਕੀਤੀ। ਜਿਸ ਕਰਕੇ ਦਿਲਜਾਨ ਨੂੰ ਕਾਫੀ ਪ੍ਰਸਿੱਧੀ ਮਿਲੀ। ਫਿਰ ਉਨ੍ਹਾਂ ਨੇ ਕਾਫੀ ਪੰਜਾਬੀ ਤੇ ਭਗਤੀ ਦੇ ਗਾਣੇ ਗਏ। 2 ਅਪ੍ਰੈਲ ਨੂੰ ਵੀ ਦਿਲਜਾਨ ਦਾ ਨਵਾਂ ਗਾਣਾ ‘ਤੇਰੇ ਵਰਗੇ 2.0’ ਰਿਲੀਜ਼ ਹੋਣਾ ਸੀ, ਪਰ ਕਿਸ ਨੂੰ ਪਤਾ ਸੀ ਕਿ ਉਸ ਤੋਂ ਪਹਿਲਾਂ ਦਿਲਜਾਨ ਸਦੀਵੀ ਵਿਛੋੜਾ ਦੇ ਜਾਣਗੇ। ਦਿਲਜਾਨ ਦੇ ਸ਼ਰਧਾਂਜਲੀ ਸਮਾਗਮ ਤੇ ਕਈ ਪੰਜਾਬੀ ਗਾਇਕ ਸਰਦਾਰ ਅਲੀ, ਫਿਰੋਜ਼ ਖਾਨ, ਸਰਬਜੀਤ ਚੀਮਾ, ਦਲਵਿੰਦਰ ਦਿਆਲ ਪੁਰੀ ਤੇ ਕਈ ਗਾਇਕ ਪਹੁੰਚੇ। ਇਸ ਦੇ ਨਾਲ ਕਰਤਾਰਪੁਰ ਦੇ ਐਮ.ਐਲ.ਏ. ਚੌਧਰੀ ਸੁਰਿੰਦਰ ਸਿੰਘ ਤੇ ਜਲੰਧਰ ਤੋਂ ਲੋਕ ਸਭਾ ਦੇ ਮੈਂਬਰ ਸੰਤੋਖ ਸਿੰਘ ਚੌਧਰੀ ਵੀ ਪਹੁੰਚੇ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।