ਬੱਚਿਆਂ ਦੀ ਪੜ੍ਹਾਈ ‘ਚ ਰੁਚੀ ਨਾ ਦੇਖਦੇ ਹੋਏ ਇਕ ਪ੍ਰੋਫੈਸਰ ਨੇ ਆਪਣੀ ਤਨਖਾਹ ਦੇ 23 ਲੱਖ 82 ਹਜ਼ਾਰ ਯੂਨੀਵਰਿਸਟੀ ਨੂੰ ਵਾਪਸ ਮੋੜੇ

0
1434

ਬਿਹਾਰ | ਨਿਤੀਸ਼ਵਰ ਕਾਲਜ ਵਿੱਚ ਹਿੰਦੀ ਦੇ ਅਸਿਸਟੈਂਟ ਪ੍ਰੋਫੈਸਰ ਡਾ. ਲਲਨ ਕੁਮਾਰ ਨੇ ਆਪਣੇ 2 ਸਾਲ 9 ਮਹੀਨੇ ਦੇ ਕਾਰਜਕਾਲ ਦੇ 23 ਲੱਖ 82 ਹਜ਼ਾਰ 228 ਰੁਪਏ ਯੂਨੀਵਰਸਿਟੀ ਨੂੰ ਵਾਪਸ ਕਰ ਦਿੱਤੇ ਹਨ। ਵਿਦਿਆਰਥੀਆਂ ਦੀ ਪੜ੍ਹਾਈ ਵਿਚ ਜ਼ੀਰੋ ਕਾਰਗੁਜ਼ਾਰੀ ਤੋਂ ਅੱਕੇ ਇਸ ਹਿੰਦੀ ਪ੍ਰੋਫੈਸਰ ਨੇ ਆਪਣੀ 2 ਸਾਲ 9 ਮਹੀਨਿਆਂ ਦੀ ਤਨਖਾਹ ਵਾਪਸ ਕਰ ਦਿੱਤੀ ਹੈ।

ਪ੍ਰੋਫੈਸਰ ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹਨ। ਉਹਨਾਂ ਕਿਹਾ ਕਿ ਕਾਲਜ ਵਿਚ ਪੜ੍ਹਾਈ ਵਾਲਾ ਮਾਹੌਲ ਨਹੀਂ ਹੈ। ਹਿੰਦੀ ਵਿਸ਼ੇ ਦੇ 1100 ਬੱਚੇ ਤਾਂ ਹਨ ਪਰ ਰਿਜ਼ਲਟ ਜ਼ੀਰੋ ਹੈ।

ਡਾ. ਲਲਨ ਨੇ ਮੰਗਲਵਾਰ ਨੂੰ ਸਾਰੀ ਰਾਸ਼ੀ ਬੀਆਰਏ ਬਿਹਾਰ ਦੇ ਵਾਇਸ ਚਾਂਸਲਰ ਡਾ ਆਰ ਕੇ ਠਾਕੁਰ ਨੂੰ ਸੌਂਪ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਹਨਾਂ ਨੂੰ ਡਾ ਆਰ ਕੇ ਨੇ ਬਹੁਤ ਮਨਾਇਆ ਪਰ ਉਹ ਨੌਕਰੀ ਛੱਡਣ ਤੱਕ ਆ ਗਏ।

ਡਾ. ਲਲਨ ਨੇ 24 ਸਤੰਬਰ 2019 ਨੂੰ ਕਾਲਜ ਜੁਆਇੰਨ ਕੀਤਾ ਸੀ। ਪਹਿਲ ਦੇ ਆਧਾਰ ‘ਤੇ ਹੇਠਲੇ ਅਧਿਆਪਕਾਂ ਨੂੰ ਪੀਜੀ ‘ਚ ਪੋਸਟਿੰਗ ਮਿਲੀ, ਜਦੋਂ ਕਿ ਉਨ੍ਹਾਂ ਨੂੰ ਨਿਤੀਸ਼ਵਰ ਕਾਲਜ ਦਿੱਤਾ ਗਿਆ।

ਉਹਨਾਂ ਨੇ ਇੱਥੇ ਪੜ੍ਹਾਈ ਦਾ ਮਾਹੌਲ ਨਾ ਦੇਖਦਿਆਂ ਯੂਨੀਵਰਸਿਟੀ ਨੂੰ ਬੇਨਤੀ ਕੀਤੀ ਕਿ ਉਹਨਾਂ ਦਾ ਕਾਲਜ ਬਦਲਿਆ ਜਾਵੇ। ਯੂਨਵਰਿਸਟੀ ਨੇ 6 ਵਾਰ ਬਦਲੀ ਦੇ ਆਰਡਰ ਕੱਢੇ ਪਰ ਡਾ. ਲਲਨ ਨੂੰ ਹਮੇਸ਼ਾ ਨਜ਼ਰ ਅੰਦਾਜ ਕੀਤਾ ਜਾਂਦਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਜਿੱਥੇ ਪੜ੍ਹਾਈ ਦਾ ਮਾਹੌਲ ਨਹੀਂ ਮੈਂ ਉੱਥੇ ਪੜ੍ਹਾ ਨਹੀਂ ਸਕਦਾ।