ਓਮੀਕਰੋਨ ਨਾਲ ਦੇਸ਼ ‘ਚ ਦੂਜੀ ਮੌਤ : ਮਹਾਰਾਸ਼ਟਰ ਤੋਂ ਬਾਅਦ ਰਾਜਸਥਾਨ ‘ਚ 73 ਸਾਲਾ ਬਜ਼ੁਰਗ ਦੀ ਮੌਤ

0
7832

ਜੈਪੁਰ | ਰਾਜਸਥਾਨ ਦੇ ਉਦੈਪੁਰ ‘ਚ ਸ਼ੁੱਕਰਵਾਰ ਨੂੰ ਇਕ 73 ਸਾਲਾ ਵਿਅਕਤੀ ਦੀ ਕੋਰੋਨਾ ਸੰਕਰਮਣ ਕਾਰਨ ਮੌਤ ਹੋ ਗਈ। 25 ਦਸੰਬਰ ਨੂੰ ਉਸ ਦੀ ਟੈਸਟ ਰਿਪੋਰਟ ਨੇ ਓਮੀਕਰੋਨ ਵੇਰੀਐਂਟ ਮਿਲਣ ਦੀ ਪੁਸ਼ਟੀ ਕੀਤੀ ਸੀ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਨਾਈਜੀਰੀਆ ਤੋਂ ਆਏ 52 ਸਾਲਾ ਵਿਅਕਤੀ ਦੀ ਮਹਾਰਾਸ਼ਟਰ ਦੇ ਪਿੰਪਰੀ ਚਿੰਚਵਾੜ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਮੌਤ ਤੋਂ ਬਾਅਦ ਉਸ ਵਿੱਚ ਓਮੀਕਰੋਨ ਵੇਰੀਐਂਟ ਦੀ ਪੁਸ਼ਟੀ ਕੀਤੀ ਗਈ ਸੀ।

ਉਦੈਪੁਰ ਦੇ ਲਕਸ਼ਮੀ ਨਾਰਾਇਣ ਨਗਰ ‘ਚ ਬਜ਼ੁਰਗ ਦੀ ਮੌਤ ‘ਤੇ ਸੀਐੱਮਐੱਚਓ ਡਾ. ਦਿਨੇਸ਼ ਖਰੜੀ ਨੇ ਕਿਹਾ ਕਿ ਮੌਤ ਪੋਸਟ-ਕੋਵਿਡ ਨਿਮੋਨੀਆ ਕਾਰਨ ਹੋਈ ਹੈ।

ਬਜ਼ੁਰਗ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਸੀ। ਨਾਲ ਹੀ 21 ਤੇ 22 ਦਸੰਬਰ ਨੂੰ ਜਾਂਚ ਵਿੱਚ ਉਹ ਨੈਗੇਟਿਵ ਆਏ ਸਨ। ਉਸ ਦੀ ਰਿਪੋਰਟ 25 ਦਸੰਬਰ ਨੂੰ ਓਮੀਕਰੋਨ ਪਾਜ਼ੇਟਿਵ ਆਈ ਸੀ।