ਛੱਤ ਡਿੱਗਣ ਨਾਲ ਪਿਆ ਚੀਖ-ਚਿਹਾੜਾ, ਮਾਂ-ਪੁੱਤ ਦੀ ਦਰਦਨਾਕ ਮੌਤ, 6 ਗੰਭੀਰ

0
420


ਨਵੀਂ ਦਿੱਲੀ | ਇਥੋਂ ਦੇ ਚਾਂਦਨੀ ਇਲਾਕੇ ‘ਚ ਇਕ ਘਰ ਦੀ ਛੱਤ ਡਿੱਗ ਗਈ ਤੇ ਹੇਠ 6 ਲੋਕ ਦੱਬ ਗਏ, ਜਿਨ੍ਹਾਂ ‘ਚੋਂ ਮਾਂ-ਪੁੱਤਰ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਸਵੇਰੇ 100 ਸਾਲ ਪੁਰਾਣੇ ਮਕਾਨ ਦੀ ਛੱਤ ਡਿੱਗਣ ਦੀ ਸੂਚਨਾ ਮਿਲੀ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੇਖਿਆ ਕਿ ਉਥੇ ਮਲਬਾ ਹੀ ਮਲਬਾ ਡਿੱਗਾ ਸੀ। 4 ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ LNJP ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਰੁਖਸਾਰ (30) ਅਤੇ ਉਸ ਦੇ ਬੇਟੇ ਆਲੀਆ (3) ਦੀ ਮਲਬੇ ਹੇਠ ਦੱਬਣ ਨਾਲ ਮੌਤ ਹੋ ਗਈ।

ਰੁਖਸਾਰ ਬੱਚਿਆਂ ਨੂੰ ਲੈ ਕੇ ਨਾਨਕੇ ਘਰ ਆਈ ਹੋਈ ਸੀ, ਜਿਸ ਕਮਰੇ ਵਿਚ ਉਹ ਬੱਚਿਆਂ ਨਾਲ ਸੌਂ ਰਹੀ ਸੀ, ਉਸ ਦੀ ਛੱਤ ਡਿੱਗ ਪਈ। ਬਾਕੀ 4 ਜ਼ਖ਼ਮੀ ਬੱਚਿਆਂ ਨੂੰ ਇਲਾਜ ਲਈ ਐਲਐਨਜੇਪੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।