ਕਪੂਰਥਲਾ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਪ੍ਰਦੂਸ਼ਣ ਮੁਕਤ ਤੇ ਹਰੀ ਦੀਵਾਲੀ ਮਨਾਉਣ ਦੇ ਆਸ਼ੇ ਨਾਲ ਇਕ ਵੈਬਿਨਾਰ ਕਰਵਾਇਆ ਗਿਆ। ਇਸ ‘ਚ ਪੰਜਾਬ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਤੋਂ 300 ਦੇ ਕਰੀਬ ਅਧਿਆਪਕਾ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਦੱਸਿਆ ਕੌਂਸਲ ਆਫ਼ ਸਾਇੰਟਿਫ਼ਿਕ ਐਂਡ ਇੰਡਾਸਟੀਰੀਅਲ ਰਿਸਰਚ( ਸੀਐਸਆਈਆਰ) ਦੀ ਨੀਰੀ ਲੈਬੋਰਟਰੀ ਵਲੋਂ ਸਫ਼ਲਤਾ ਪੂਰਵਕ ਕੁਝ ਪ੍ਰਦੂਸ਼ਣ ਮੁਕਤ ਪਟਾਕੇ ਜਿਵੇਂ ਕਿ ਘੱਟ ਅਵਾਜ਼ ਵਾਲੇ ਪਟਾਕੇ, ਚੱਕਰੀਆਂ, ਪੈਂਨਸਿਲਾ ਅਤੇ ਸਪਾਰਕਲਰ ਤਿਆਰ ਕੀਤੇ ਗਏ ਹਨ ਜੋ ਕਿ ਭਾਰਤੀ ਮਾਰਕੀਟ ਵਿਚ ਅਸਾਨੀ ਨਾਲ ਮਿਲ ਜਾਂਦੇ ਹਨ। ਉਨਾਂ ਦੱਸਿਆ ਕਿ ਭਾਰਤ ਦੇ ਕੁਝ ਰਾਜਾਂ ਵੱਲੋਂ ਕੋਵਿਡ ਦੌਰਾਨ ਸਾਹ ਦੀਆਂ ਬਿਮਾਰੀਆਂ ਦੇ ਵਾਧੇ ਕੇਸਾਂ ਨੂੰ ਵੇਖਦਿਆਂ ਹਰੇ ਪਟਾਕਿਆਂ (ਜੋ ਘੱਟ ਪ੍ਰਦੂਸ਼ਣ ਕਰਦੇ ਹਨ) ‘ਤੇ ਪਬੰਦੀ ਲਗਾਈ ਜਾ ਰਹੀ ਹੈ।
ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਵਾਤਾਵਰਣ ਵਿਗਿਆਨ ਡਾ. ਵਿਨੋਦ ਕੁਮਾਰ ਗਰਗ ਨੇ ਦੱਸਿਆ ਕਿ ਭਾਰਤ ਵਿਚ ਆਮ ਤੌਰ ‘ਤੇ ਜ਼ੋਰ ਨਾਲ ਫ਼ੱਟਣ ਵਾਲੇ ਧਮਾਕੇਦਾਰ ਪਟਾਕੇ ਹੀ ਤਿਉਹਾਰਾਂ ਦੇ ਮੌਕੇ ਚਲਾਏ ਜਾਂਦੇ ਰਹੇ ਹਨ। ਇਹਨਾਂ ਪਟਾਕਿਆਂ ਵਿਚ ਤਾਂਬੇ ਸਮੇਤ ਬਹੁਤ ਸਾਰੇ ਰਸਾਇਣਾਂ ਜਿਵੇਂ ਕਿ ਕੈਡੀਅਮ, ਜਿੰਕ, ਸੋਡੀਅਮ ਅਤੇ ਮੈਗਨੀਸ਼ੀਅਮ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਰਸਾਇਣਾਂ ਕਰਕੇ ਬਹੁਤ ਸਾਰੀਆਂ ਸਰੀਰਕ ਸਮੱਸਿਆਂਵਾਂ ਭਾਵ ਬਿਮਾਰੀਆਂ ਜਿਵੇਂ ਦਮਾ ਤੇ ਸਾਹ ਲੈਣ ਵਿਚ ਮੁਸ਼ਕਲ, ਸੁਭਾਅ ਵਿਚ ਚਿੜਚਿੜਾ ਪਨ, ਅੱਗ ਲਗਣ ਦੀਆਂ ਘਟਾਨਾਵਾਂ ਅਦਿ ਹੁੰਦੀਆਂ ਹਨ। ਇਸ ਤੋਂ ਇਲਾਵਾ ਇਹਨਾਂ ਦੀ ਵਰਤੋਂ ਨਾਲ ਵਾਤਾਵਰਣ ਵਿਚ ਪ੍ਰਦੂਸ਼ਣ ਦੀ ਮਾਤਰਾ ਵੀ ਕਈ ਗੁਣਾ ਵੱਧ ਜਾਂਦੀ ਹੈ। ਉਨਾਂ ਜ਼ੋਰ ਦੇ ਕੇ ਕਿਹਾ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਵਲੋਂ ਪ੍ਰਦੂਸ਼ਣ ਨੂੰ ਮੁਖ ਰਖਦਿਆਂ ਇਸ ਵਾਰ ਦੀਵਾਲੀ ਦੇ ਮੌਕੇ ‘ਤੇ ਸਿਰਫ਼ ਹਰੇ ਪਟਾਕੇ ਚਲਾਉਣ ਦੀਆਂ ਸੇਧਾਂ ਜਾਰੀ ਕੀਤੀਆਂ ਗਈਆਂ ਹਨ। ਉਨਾਂ ਕਿਹਾ ਕਿ ਦੀਵਾਲੀ ਮੌਕੇ ਜੇਕਰ ਹਰੇ ਪਟਾਕਿਆਂ (ਗ੍ਰੀਨ ਕਰੈਕਰ ) ਦੀ ਵਰਤੋਂ ਕੀਤੀ ਜਾਵੇ ਤਾਂ ਇਸ ਨਾਲ ਆਮ ਪਟਾਕਿਆਂ ਦੇ ਮੁਕਾਬਲੇ 30 ਤੋਂ 40 ਫ਼ੀਸਦ ਪ੍ਰਦੂਸ਼ਣ ਘਟੇਗਾ।
ਇਸ ਮੌਕੇ ਸਿਵਲ ਹਸਪਤਾਲ ਕਪੂਰਥਲਾ ਦੇ ਛਾਤੀ ਤੇ ਟੀ.ਬੀ ਰੋਗਾਂ ਦੇ ਮਾਹਿਰ ਡਾ. ਕਿੰਦਰ ਪਾਲ ਬੰਗੜ ਨੇ “ ਪਟਾਕੇ ਚਲਾਉਣ ਦੇ ਸਾਡੀ ਸਿਹਤ ‘ਤੇ ਪ੍ਰ੍ਰਭਾਵ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਝੋਨੇ ਦੀ ਵਾਢੀ ਦਾ ਸੀਜ਼ਨ ਅਤੇ ਵਾਹਨਾਂ ਦੀ ਗਿਣਤੀ ਵੱਧਣ ਦੇ ਕਾਰਨ ਸਾਡਾ ਵਾਤਾਵਰਣ ਪਹਿਲਾਂ ਤੋਂ ਹੀ ਪ੍ਰਦੂਸ਼ਿਤ ਹੋ ਚੁੱਕਾ ਹੈ। ਇਸ ਦੇ ਕਾਰਨ ਦਮਾ ਅਤੇ ਸਾਹ ਦੀਆਂ ਹੋਰ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਪਟਾਕਿਆਂ ਵਿਚ ਵਰਤੇ ਗਏ ਰਸਾਇਣਾਂ ਨਾਲ ਹੁੰਦੇ ਧਮਾਕਿਆਂ ਦੀ ਅਵਾਜ਼ ਅਤੇ ਪਟਾਕਿਆਂ ਵਿਚੋਂ ਨਿਕਲਦੇ ਰੰਗਾਂ ਦਾ ਸਾਡੇ ਸਰੀਰ ਬਹੁਤ ਹਾਨੀਕਾਰਕ ਪ੍ਰਭਾਵ ਪੈਂਦਾ ਹੈ। ਉਨਾਂ ਦੱਸਿਆ ਕਿ ਵਾਤਾਵਰਣ ਵਿਚ ਪ੍ਰਦੂਸ਼ਣ ਮਾਤਰਾ ਜਦੋਂ ਵੱਧ ਕੇ 100 ਪੀ ਪੀ ਐਮ ਤੱਕ ਪਹੁੰਚ ਜਾਂਦੀ ਹੈ ਤਾਂ ਇਸ ਨੱਕ,ਗਲਾ , ਅੱਖਾਂ ਅਤੇ ਸਿਰ ਦਰਦ ਆਦਿ ਵਰਗੀਆਂ ਬਿਮਾਰੀਆਂ ਵਿਚ ਵਾਧਾ ਹੋ ਜਾਂਦਾ ਹੈ। ਹਵਾ ਪ੍ਰਦੂਸ਼ਣ ਜ਼ਿਆਦਾਤਰ ਸਾਹ ਅਤੇ ਦਮੇ ਵਰਗੀਆਂ ਨੂੰ ਸੱਦਾ ਦਿੰਦਾ ਹੈ। ਇਸ ਉਨਾਂ ਇਹ ਸੁਝਾਅ ਦਿੱਤਾ ਕਿ ਪਟਾਕੇ ਚਲਾਉਣ ਸਮੇਂ ਬੱਚਿਆਂ ਖਾਸ ਤੌਰ ‘ਤੇ ਧਿਆਨ ਰੱਖਿਆ ਜਾਵੇ ਅਤੇ ਇਸ ਮੌਕੇ ਮੁੱਢਲੀ ਸਹਾਇਤਾਂ ਦੀ ਕਿੱਟ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਅੱਜ ਦੇ ਮੌਕੇ ‘ਤੇ ਸਾਨੂੰ ਸਾਰਿਆਂ ਨੂੰ ਇਸ ਵਾਰ ਹਰੀ ਤੇ ਸਿਹਤਮੰਦ ਦੀਵਾਲੀ ਮਨਾਉਣ ਦਾ ਵਾਅਦਾ ਕਰਨਾ ਚਾਹੀਦਾ ਹੈ। ਉਨਾਂ ਵੀ ਇਹ ਸੁਝਾਅ ਦਿੱਤਾ ਇਸ ਵਾਰ ਦੀ ਦੀਵਾਲੀ ਪ੍ਰਦੂਸ਼ਣ ਮੁਕਤ ਤਰੀਕੇ ਨਾਲ ਹੀ ਮਨਾਈ ਜਾਵੇ।