ਚੰਡੀਗੜ੍ਹ . ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ ਤਾਂ ਉਦੋਂ ਤੱਕ ਸਕੂਲ ਖੋਲ੍ਹਣ ਦੀ ਇਜਾਜ਼ਤ ਨਹੀਂ ਮਿਲੇਗੀ।
ਦੱਸ ਦਈਏ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਲੌਕਡਾਊਨ ਲੱਗਣ ਤੋਂ ਬਾਅਦ ਸਾਰੇ ਸਕੂਲ ਕਾਲਜ ਬੰਦ ਹੈ। ਸਕੂਲ ਫੀਸਾਂ ਦੀ ਵੀ ਜਦੋਂ ਜਹਿਦ ਚੱਲ ਰਹੀ ਹੈ। ਇਸ ਦੇ ਵਿਚਕਾਰ ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਸਕੂਲ ਖੋਲ੍ਹਣ ਲਈ ਅਜੇ ਸਹੀ ਸਮਾਂ ਨਹੀਂ ਹੈ।
ਸਿੰਗਲਾ ਨੇ ਕਿਹਾ ਕਿ ਬੱਚਿਆਂ ਦੀ ਸਿੱਖਿਆ ਤਾਂ ਜ਼ਰੂਰੀ ਹੈ ਪਰ ਉਸ ਤੋਂ ਪਹਿਲਾਂ ਸਿਹਤ ਜਿਆਦਾ ਜ਼ਰੂਰੀ ਹੈ। ਬੱਚੇ ਠੀਕ ਰਹਿਣਗੇ ਤਾਂ ਪੜ੍ਹਾਈ ਕਰ ਪਾਉਣਗੇ।