ਦਰਦਨਾਕ: ਸਕੂਲ ਵੈਨ ‘ਚ ਅੱਗ ਲੱਗਣ ਨਾਲ ਜਿੰਦਾ ਸੜ ਗਏ ਚਾਰ ਮਾਸੂਮ, ਕਈ ਜਖਮੀ

    0
    914

    ਸੰਗਰੂਰ. ਲੌਂਗੋਵਾਲ ਦੇ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ 4 ਬੱਚੇ ਜਿੰਦਾ ਸੜ ਜਾਣ ਦੀ ਖਬਰ ਹੈ। ਵੈਨ ਵਿੱਚ ਬੈਠੇ ਬਾਕੀ ਬੱਚੇਆਂ ਨੂੰ ਲੋਕਾਂ ਨੇ ਕਾਫੀ ਤਸ਼ਦਦ ਕਰਕੇ ਬਚਾਇਆ। ਵੈਨ ਵਿੱਚ ਕਰੀਬ 12 ਬੱਚੇਆਂ ਦੇ ਬੈਠੇ ਹੋਣ ਸੀ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਚਾਰ ਬੱਚੇ ਜੋ ਜਿੰਦਾ ਸੜ ਕੇ ਮਰ ਗਏ ਉਹਨਾਂ ਦੀ ਉਮਰ 4 ਤੋਂ 5 ਸਾਲ ਤੱਕ ਦੀ ਸੀ। ਜਿਸਨੂੰ ਦੇਖ ਨੇੜੇ ਵੈਨ ਦੇ ਨੇੜੇ ਖੜੇ ਲੋਕਾਂ ਦਾ ਵੀ ਦਿਲ ਪਸੀਜ ਰਿਹਾ ਸੀ ਤੇ ਅੱਖਾਂ ਵਿੱਚੋਂ ਹੰਝੂ ਰੋਕਿਆਂ ਨਹੀਂ ਰੁਕ ਰਹੇ ਸਨ। ਐਸਐਚਉ ਬਲਵੰਤ ਸਿੰਘ ਮੁਤਾਬਕ ਇਹ ਵੈਨ ਸਮਾਧਾਂ ਰੋਡ ਤੇ ਪੈਂਦੇ ਸਿਮਰਨ ਪਬਲਿਕ ਸਕੂਲ ਦੀ ਸੀ। ਜੋ ਬੱਚੇਆਂ ਨੂੰ ਛੁੱਟੀ ਤੋਂ ਬਾਅਦ ਲੌਂਗੋਵਾਲ ਉਹਨਾਂ ਦੇ ਘਰ ਲਿਜਾ ਰਹੀ ਸੀ ਕਿ ਰਸਤੇ ਵਿੱਚ ਇਹ ਘਟਨਾ ਹੋ ਗਈ।

    ਮ੍ਰਿਤਕ ਬੱਚਿਆਂ ਦੀ ਪਛਾਣ ਆਰਾਧਿਆ ਪੁੱਤਰੀ ਸਤਪਾਲ, ਕਮਲਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ, ਨਵਜੋਤ ਕੌਰ ਪੁੱਤਰੀ ਜਸਵੀਰ ਸਿੰਘ ਅਤੇ ਸਿਮਰਜੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਦੇ ਰੂਪ ‘ਚ ਹੋਈ ਹੈ। ਇਹ ਸਾਰੇ ਬੱਚੇ ਨਰਸਰੀ ਜਮਾਤ ਨਾਲ ਸੰਬੰਧਿਤ ਸਨ।

    ਇਹ ਖਬਰ ਲਗਾਤਾਰ ਅਪਡੇਟ ਹੋ ਰਹੀ ਹੈ। ਜਿਵੇਂ-ਜਿਵੇਂ ਜਾਣਕਾਰੀ ਮਿਲੇਗੀ ਇਸ ਖਬਰ ਨੂੰ ਅਪਡੇਟ ਕੀਤਾ ਜਾਵੇਗਾ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।