ਸਾਬਕਾ PM ਰਾਜੀਵ ਗਾਂਧੀ ਹੱ.ਤਿਆ ਮਾਮਲੇ ਦੇ ਦੋਸ਼ੀ ਸੰਥਨ ਦੀ ਮੌ.ਤ, ਪਿਆ ਦਿਲ ਦਾ ਦੌਰਾ

0
8575

ਨਵੀਂ ਦਿੱਲੀ, 28 ਫਰਵਰੀ | ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਕੇਸ ਵਿਚ ਦੋਸ਼ੀ ਠਹਿਰਾਏ ਗਏ ਸੰਥਨ ਦੀ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਕ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੰਥਨ ਨੂੰ ਬਾਅਦ ਵਿਚ ਸੁਪਰੀਮ ਕੋਰਟ ਨੇ ਰਿਹਾਅ ਕਰ ਦਿੱਤਾ ਸੀ।

ਸੰਥਨ ਉਰਫ ਟੀ. ਸੁਤੇਂਦਰਰਾਜਾ ਸ਼੍ਰੀਲੰਕਾਈ ਨਾਗਰਿਕ ਸੀ ਅਤੇ ਸਾਬਕਾ ਪ੍ਰਧਾਨ ਮੰਤਰੀ ਦੀ ਹੱਤਿਆ ਦੇ ਦੋਸ਼ ਵਿਚ 20 ਸਾਲ ਤੋਂ ਵੱਧ ਦੀ ਸਜ਼ਾ ਕੱਟਣ ਤੋਂ ਬਾਅਦ 2022 ਵਿਚ ਸੁਪਰੀਮ ਕੋਰਟ ਦੁਆਰਾ ਰਿਹਾਅ ਕੀਤੇ ਗਏ 7 ਵਿਅਕਤੀਆਂ ਵਿਚੋਂ ਇਕ ਸੀ। ਰਾਜੀਵ ਗਾਂਧੀ ਸਰਕਾਰੀ ਜਨਰਲ ਹਸਪਤਾਲ ਦੇ ਡੀਨ ਈ ਥਰਨੀਰਾਜਨ ਨੇ ਦੱਸਿਆ ਕਿ ਸੰਥਨ ਦੀ ਅੱਜ ਮੌਤ ਹੋ ਗਈ। ਸੰਥਨ ਦਾ ਲੀਵਰ ਫੇਲ ਹੋ ਗਿਆ ਸੀ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਸੀ।

ਥਰਨੀਰਾਜਨ ਨੇ ਦੱਸਿਆ ਕਿ ਸੰਥਨ ਨੂੰ ਬੁੱਧਵਾਰ ਸਵੇਰੇ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੀਪੀਆਰ ਦਿੱਤਾ ਗਿਆ ਅਤੇ ਵੈਂਟੀਲੇਟਰ ‘ਤੇ ਰੱਖਿਆ ਗਿਆ। ਅੱਜ ਉਸ ਦੀ ਮੌਤ ਹੋ ਗਈ। ਸੰਥਨ ਨੂੰ ਰਿਹਾਈ ਦੇ ਬਾਅਦ ਤੋਂ ਹੀ ਤਿਰੂਚਿਰਾਪੱਲੀ ਵਿਚ ਇਕ ਵਿਸ਼ੇਸ਼ ਕੈਂਪ ਵਿਚ ਰੱਖਿਆ ਗਿਆ ਸੀ। ਉਹ ਆਪਣੀ ਮਾਂ ਨੂੰ ਮਿਲਣ ਲਈ ਸ਼੍ਰੀਲੰਕਾ ਜਾਣ ਦੀ ਯੋਜਨਾ ਬਣਾ ਰਿਹਾ ਸੀ ਅਤੇ ਉਥੋਂ ਦੀ ਸਰਕਾਰ ਨੇ ਵੀ ਉਸ ਨੂੰ ਯਾਤਰਾ ਲਈ ਮਨਜ਼ੂਰੀ ਦੇ ਦਿੱਤੀ ਸੀ। ਹਾਲਾਂਕਿ ਉਸ ਦੀ ਇਹ ਇੱਛਾ ਅਧੂਰੀ ਰਹਿ ਗਈ।